ਕਰਜਾ ਵਸੂਲਣ ਆਏ ਬੈਂਕ ਮੁਲਾਜ਼ਮਾਂ ਨੇ ਕੁੱਟਿਆ ਕਿਸਾਨ!

ਕਰਜਾ ਵਸੂਲਣ ਆਏ ਬੈਂਕ ਮੁਲਾਜ਼ਮਾਂ ਨੇ ਕੁੱਟਿਆ ਕਿਸਾਨ!

SHARE

ਫਰੀਦਕੋਟ ‘ਚ ਕਰਜ਼ੇ ਦੀ ਮੂਲ ਰਕਮ ਨਾਲੋਂ ਜਿਆਦਾ ਰਾਸ਼ੀ ਵਾਪਸ ਕਰ ਚੁੱਕੇ ਕਿਸਾਨ ਨੂੰ ਵਿਆਜ ਵਸੂਲਣ ਆਏ ਇੱਕ ਨਿਜੀ ਬੈਂਕ ਕਰਮੀਆਂ ਨੇ ਕੁੱਟ ਕੁੱਟ ਕੇ ਅਧਮਰਾ ਕਰ ਦਿੱਤਾ, ਤਿੰਨ ਦਿਨਾਂ ਤੋਂ ਹਸਪਤਾਲ ‘ਚ ਜੇਰੇ ਇਲਾਜ ਕਿਸਾਨ ਦੀ ਸੁਣਵਾਈ ਨਹੀਂ ਹੋ ਰਹੀ, ਮੀਡਿਆ ਅੱਗੇ ਖੁਦ ਨਾਲ ਹੋਈ ਵਧੀਕੀ ਨੂੰ ਦਸਦਿਆਂ ਕਿਸਾਨ ਜੀਤ ਸਿੰਘ ਨੇ ਕਿਹਾ ਕਿ ਉਸਨੇ ਆਪਣੇ ਪੁੱਤਰ ਦੇ ਨਾਂਅ ‘ਤੇ ਟ੍ਰੈਕਟਰ ਖਰੀਦਣ ਲਈ ਕਰਜ਼ਾ ਲਿਆ ਸੀ ਜੋਕਿ ਉਹ ਮੂਲ ਰਾਸ਼ੀ ਨਾਲੋਂ ਜਿਆਦਾ ਮੋੜ ਚੁੱਕਾ ਹੈ।

ਜੀਤ ਸਿੰਘ ਮੁਤਾਬਿਕ ਕਰਜਾ ਵਸੂਲਣ ਆਏ ਬੈਂਕ ਮੁਲਾਜ਼ਮ ਉਸਦੀ ਕੁੱਟਮਾਰ ਕਰਨ ਮਗਰੋਂ ਉਹਨਾਂ ਦਾ ਨਵਾਂ ਮੋਟਰਸਾਈਕਲ ਜਬਰੀ ਲੈ ਗਏ। ਉਸਨੇ ਬੈਂਕ ‘ਤੇ ਦੋਸ਼ ਮੜ੍ਹਦਿਆਂ ਜਿਆਦਾ ਵਿਆਜ ਵਸੂਲਣ ਦੀ ਗੱਲ੍ਹ ਕਹਿੰਦੇ ਹੋਏ ਇਨਸਾਫ ਦੀ ਅਪੀਲ ਕੀਤੀ ਹੈ।

ਬੈਂਕ ਦੇ ਮੈਨੇਜਰ ਸੰਦੀਪ ਵਰਮਾ ਨੇ ਸਾਰਿਆਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਉਲਟ ਕਿਸਾਨ ਜੀਤ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ ਜੀਤ ਸਿੰਘ ਨੇ ਪਿਛਲੇ ਲੰਬੇ ਸਮੇਂ ਤੋਂ ਕਰਜੇ ਦੀ ਰਾਸ਼ੀ ਨਹੀਂ ਮੋੜੀ। ਵਰਮਾ ਨੇ ਕਿਹਾ ਕਿ ਅਸੀਂ ਤਾਂ ਸਿਰਫ ਕਰਜ਼ਾ ਮੰਗਣ ਗਏ ਸੀ, ਕੁੱਟਮਾਰ ਅਤੇ ਮੋਟਰਸਾਈਕਲ ਖੋਹਣ ਦੀ ਕਹਾਣੀ ਸਰਾਸਰ ਝੂਠ ਹੈ।

ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਮੁਤਾਬਕ ਛਾਣਬੀਣ ਦੌਰਾਨ ਸਾਹਮਣੇ ਆਏ ਕਸੂਰਵਾਰਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ, ਸ਼ੁਰੂਆਤੀ ਜਾਂਚ ਵਿਚ ਪੀੜਿਤ ਪਾਰਟੀ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਮੇਲ ਨਹੀਂ ਖਾ ਰਹੀ।
ਨਿਊਜ਼ ਡੈਸਕ ਤੋਂ ਕਰਨ ਸ਼ਰਮਾ ਦੇ ਨਾਲ ਬਿਉਰੋ ਰਿਪੋਰਟ ਟੀਵੀ ਪੰਜਾਬ।

Short URL:tvp http://bit.ly/2n2U35X