‘ਸਰਦਾਰ ਜੀ’ ਵਾਪਸ ਆਉਣਗੇ 26 ਜੂਨ 2016 ਵਿਚ

‘ਸਰਦਾਰ ਜੀ’ ਵਾਪਸ ਆਉਣਗੇ 26 ਜੂਨ 2016 ਵਿਚ

SHARE

ਦਿਲਜੀਤ ਦੋਸਾਂਝ ਸਟਾਰਰ ਪੰਜਾਬੀ ਰੋਮਾਂਟਿਕ-ਕਮੇਡੀ ਫ਼ਿਲਮ ‘ਸਰਦਾਰ ਜੀ’ ਦਾ ਸੀਕਵੇਲ  ‘ਦੀ ਰਿਟਰਨਸ ਆਫ ਸਰਦਾਰ ਜੀ ‘ 26 ਜੂਨ 2016 ਵਿਚ ਰਿਲੀਜ਼ ਹੋਵੇਗੀ। ਇਸ ਗੱਲ ਦੀ ਘੋਸ਼ਣਾ ਵਾਇਟ ਹਿੱਲ ਪ੍ਰੋਡਕਸ਼ਨ ਵੱਲੋਂ ਕੀਤੀ ਗਈ। ਮੁੱਖ ਭੂਮਿਕਾ ਵਿਚ ਇਕ ਵਾਰ ਫਿਰ ਜ਼ਾਹਿਰ ਤੌਰ ‘ਤੇ ਦਿਲਜੀਤ ਦੋਸਾਂਝ ਨਜ਼ਰ ਆਉਣਗੇ ਅਤੇ ਨਾਲ ਹੋਵੇਗੀ ਸੋਨਮ ਬਾਜਵਾ। 24 ਜੂਨ 2015 ਵਿਚ ਰਿਲੀਜ਼ ਹੋਈ ‘ਸਰਦਾਰ ਜੀ’ ਹੁਣ ਤੱਕ ਦੀ ਸਭ ਤੋਂ ਵੱਡੀ ਪੰਜਾਬੀ ਫ਼ਿਲਮ ਬਣੀ ਹੈ। ਫ਼ਿਲਮ ਨੂੰ ਦੇਸ਼ ਭਰ ਵਿਚ 250 ਤੋਂ ਵੀ ਜ਼ਿਆਦਾ ਅਤੇ ਵਿਦੇਸ਼ਾਂ ਵਿਚ 150 ਸਕਰੀਨਾ ਉੱਤੇ ਇਕ ਦਿਨ ਦੇ 1000 ਤੋਂ ਵੀ ਜਿਆਦਾ ਸ਼ੋਅ ਮਿਲੇ ਜਿਹੜੀ ਕਿ ਕਿਸੇ ਵੀ ਪੰਜਾਬੀ ਫ਼ਿਲਮ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ।

ਫ਼ਿਲਮ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮੰਨਮੋੜ ਸਿੱਧੂ ਨੇ ਕਿਹਾ ਕਿ ਅਸੀਂ ਪੰਜਾਬੀ ਦਰਸ਼ਕਾਂ ਨੂੰ ਮਨੋਰੰਜਨ ਦੀ ਕਦੇ ਨਾ ਰੁਕਣ ਵਾਲੀ ਸੌਗਾਤ ਦੇਣ ਦੇ ਲਈ ਤੱਤਪਰ ਹਾਂ। ਜੱਟ ਐਂਡ ਜੂਲੀਅਟ ਫ੍ਰੈਂਚਾਇਜ਼, ਪੰਜਾਬ 1984 ਅਤੇ ਸਰਦਾਰ ਜੀ ਵਰਗੀਆਂ ਫ਼ਿਲਮਾਂ ਨੇ ਬਾਕਸ ਆਫਿਸ ‘ਤੇ ਇਤਿਹਾਸ ਰਚਿਆ ਹੈ ਅਤੇ ਅਸੀਂ ਆਪਣੀ ਮਿਹਨਤ ਨੂੰ ਇਸੇ ਤਰ੍ਹਾਂ ਹੀ ਅੱਗੇ ਵਧਾਉਂਦੇ ਰਹਾਂਗੇ। ‘ਸਰਦਾਰ ਜੀ’ ਦਾ ਸੀਕਵੇਲ ਪਹਿਲਾਂ ਤੋਂ ਜ਼ਿਆਦਾ ਮਨੋਰੰਜਕ ਹੋਵੇਗਾ ਅਤੇ ਜ਼ਾਹਿਰ ਤੌਰ ‘ਤੇ ਹੋਰ ਵੀ ਵੱਡਾ ਬਾਕਸ ਆਫਿਸ ਰਿਕਾਰਡ ਬਣਾਏਗਾ।

ਇਸ ਫ਼ਿਲਮ ਨੂੰ ਵੀ ਰੋਹਿਤ ਜੁਗਰਾਜ ਡਾਇਰੈਕਟ ਕਰਣਗੇ ਅਤੇ ਬਾਕੀ ਦੇ ਕਲਾਕਾਰਾਂ ਨੂੰ ਵੀ ਜਲਦੀ ਹੀ ਸ਼ਾਰਟਲਿਸਟ ਕੀਤਾ ਜਾਵੇਗਾ। ਗੁਣਬੀਰ ਸਿੰਘ ਸਿੱਧੂ ਨੇ ਕਿਹਾ, ‘ਨਵੇਂ ਰਸਤੇ ਖੋਲ ਕੇ ਅਸੀਂ ਪੰਜਾਬੀ ਸਿਨੇਮਾ ਦੀ ਵਪਾਰਕ ਸਮਝ ਨੂੰ ਪੂਰੀ ਤਰ੍ਹਾਂ ਬਦਲ ਦੇਣ ਵਿਚ ਵਿਸ਼ਵਾਸ ਰੱਖਦੇ ਹਾਂ। ਅਸੀਂ ਐਕਸਪੈਰੀਮੈਂਟ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ ਅਤੇ ਕਦੇ ਵੀ ਆਪਣੇ ਕੰਮ ਦੀ ਕੁਆਲਟੀ ਨਾਲ ਕੋਈ ਸਮਝੌਤਾ ਨਹੀਂ ਕਰਦੇ। ‘ਸਰਦਾਰ ਜੀ’ ਦੀ ਸਫ਼ਲਤਾ ਦੇ ਨਾਲ ਇਹ ਸਿੱਧ ਹੋ ਗਿਆ ਹੈ ਕਿ ਦਰਸ਼ਕ ਕੁਆਲਟੀ ਸਿਨੇਮਾ ਅਤੇ ਸਵਸਥ ਸਕ੍ਰਿਪਟ ਪਸੰਦ ਕਰਦੇ ਹਨ। ਆਪਣੇ ਸਫ਼ਰ ਨੂੰ ਅਸੀਂ ‘ ਦੀ ਰਿਟਰਨਸ ਆਫ ਸਰਦਾਰ ਜੀ ‘ ਨਾਲ ਇਸੇ ਤਰ੍ਹਾਂ ਹੀ ਜ਼ਾਰੀ ਰੱਖਾਂਗੇ।’

Short URL:tvp http://bit.ly/2nWevth