ਆਪ ਨੇ ਵੋਟਿੰਗ ਮਸ਼ੀਨ ਕੀਤੀ ਹੈਕ!

ਆਪ ਨੇ ਵੋਟਿੰਗ ਮਸ਼ੀਨ ਕੀਤੀ ਹੈਕ!

SHARE

ਦਿੱਲੀ: ਆਮ ਆਦਮੀ ਪਾਰਟੀ ਦੇ ਦਿੱਲੀ ਵਿਧਾਨ ਸਭਾ ਮੈਂਬਰ ਸੌਰਭ ਭਾਰਦਵਾਜ ਨੇ ਦਿੱਲੀ ਅਸੈਂਬਲੀ ਵਿੱਚ ਅੱਜ ਈ.ਵੀ.ਐਮ. ਮਸ਼ੀਨ ਨੂੰ ਹੈਕ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ।ਭਾਰਦਵਾਜ ਨੇ ਬੀ.ਜੇ.ਪੀ. ਨੂੰ ੩ ਵੋਟਾਂ ਪਾਈਆਂ ਅਤੇ ਆਪ ਨੂੰ ਦੱਸ ਵੋਟਾਂ ਪਾਈਆਂ ਪਰ ਹੈੱਕ ਹੋਈ ਈ.ਵੀ.ਐਮ. ਮਸ਼ੀਨ ਦੇ ਨਤੀਜੇ ਨੇ ਬੀ.ਜੇ.ਪੀ. ਦੀਆਂ ੧੧ ਵੋਟਾਂ ਅਤੇ ਆਪ ਦੀਆਂ ੨ ਵੋਟਾਂ ਦਿਖਾਈਆਂ।ਸੌਰਭ ਭਾਰਦਵਾਜ ਨੇ ਦੱਸਿਆ ਕਿ ਕਿਸ ਤਰ੍ਹਾਂ ਕੋਈ ਵੀ ਆਪਰੇਟਰ ਪੋਲਿੰਗ ਬੂਥ ਵਿੱਚ ਜਾ ਕੇ ਸੀਕਰੇਟ ਕੋਡ ਭਰ ਕੇ ਆਪਣੀ ਪਸੰਦ ਦੇ ਉਮੀਦਵਾਰ ਨੂੰ ਜਿਤਾ ਸਕਦਾ ਹੈ।ਇਹਨ੍ਹਾਂ ਹੀ ਨਹੀਂ ਭਾਰਦਵਾਜ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਈ.ਵੀ.ਐਮ. ਮਸ਼ੀਨ ਦਾ ਮਦਰਬੋਰਡ ਸਿਰਫ ੯੦ ਸਕਿੰਟਾਂ ਵਿੱਚ ਬਦਲਿਆ ਜਾ ਸਕਦਾ ਹੈ।ਭਾਰਦਵਾਜ ਨੇ ਵਿਗਿਆਨਿਕਾਂ ਨੂੰ ਚੁਣੌਤੀ ਦਿੰਦਿਆਂ ਈ.ਵੀ.ਐਮ. ਮਸ਼ੀਨਾਂ ਦੇ ਹੈੱਕ ਨਾ ਕੀਤੇ ਜਾ ਸਕਣ ਦੇ ਸਬੂਤ ਦੇਣ ਲਈ ਕਿਹਾ।ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਅੱਜ ਟਵੀਟ ਕਰ ਕੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਦੇਸ਼ ਵਿੱਚ ਚੱਲ ਰਹੇ ਬਹੁਤ ਵੱਡੇ ਫਰੇਬ ਤੋਂ ਅੱਜ ਸੌਰਭ ਭਾਰਦਵਾਜ ਸਦਨ ਵਿੱਚ ਪਰਦਾ ਚੱਕਣਗੇ ਅਤੇ ਉਨ੍ਹਾਂ ਨੂੰ ਜ਼ਰੂਰ ਸੁਣਿਆ ਜਾਵੇ

Short URL:tvp http://bit.ly/2pZ7yHt