ਕੈਪਟਨ ਘੇਰਣ ਗਏ ਆਪ ਵਿਧਾਇਕ ਪੁਲਿਸ ਨੇ ਘੇਰੇ!

ਕੈਪਟਨ ਘੇਰਣ ਗਏ ਆਪ ਵਿਧਾਇਕ ਪੁਲਿਸ ਨੇ ਘੇਰੇ!

SHARE

ਚੰਡੀਗੜ੍ਹ: ਇਸ ਸਮੇਂ ਦੀ ਵੱਡੀ ਖਬਰ ਆਰਹੀ ਹੈ ਚੰਡੀਗੜ੍ਹ ਤੋਂ ਜਿਥੇ ਰਾਣਾ ਗੁਰਜੀਤ ਰੇਤ ਖੱਡ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਦੇ ਘਰ ਨੂੰ ਘੇਰਾ ਪਾਉਣ ਜਾਰਹੇ ਆਪ ਵਿਧਾਇਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਕੈਪਟਨ ‘ਤੇ ਦਬਾਉ ਪਾਉਣ ਲਈ ਉਨ੍ਹਾਂ ਦੇ ਘਰ ਪ੍ਰਦਰਸ਼ਨ ਕਰਨ ਜਾਰਹੇ ਆਪ ਵਿਧਾਇਕ ਸੁਖਪਾਲ ਖਹਿਰਾ, ਐਚ.ਐਸ.ਫੂਲਕਾ,ਭਗਵੰਤ ਮਾਨ,ਬੈਂਸ ਭਰਾ ਅਤੇ ਕਈ ਹੋਰ ਆਪ ਆਗੂਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ੩੦ ਮਈ ਤੱਕ ਦਾ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਰਾਣਾ ਗੁਰਜੀਤ ਸਿੰਘ ਰੇਤ ਖੱਡ  ਮਾਮਲੇ ‘ਚ ਰਾਣਾ ਗੁਰਜੀਤ ਨੂੰ ਬਰਖਾਸਤ ਨਾ ਕੀਤਾ ਗਿਆ ਤਾਂ ਉਹ ਕੈਪਟਨ ਦੇ ਘਰ ਨੂੰ ਘੇਰਾ ਪਾਉਣਗੇ ਅਤੇ ਧਰਨਾ ਪ੍ਰਦਰਸ਼ਨ ਕਰਨਗੇ। ਪਰ ਆਪ ਦੇ ਵਿਧਾਇਕ ਇਸ ਤੋਂ ਪਹਿਲਾਂ ਕਿ ਕੈਪਟਨ ਦੇ ਘਰ ਨੂੰ ਘੇਰਾ ਪਾਉਂਦੇ ਉਹਨਾਂ ਨੂੰ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ।ਗ੍ਰਿਫਤਾਰ ਹੋਣ ਤੋਂ ਬਾਅਦ ਵੀ ਆਪ ਵਿਧਾਇਕਾਂ ਦਾ ਜੋਸ਼ ਠੰਢਾ ਨਹੀਂ ਪਿਆ।

Short URL:tvp http://bit.ly/2rQeRDb

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab