ਕੈਨੇਡਾ ਦੇ ਗੈਰ-ਨਾਗਰਿਕ ਬਣੇ ਮਹਿੰਗਾਈ ਵਧਣ ਦਾ ਕਾਰਨ !

ਕੈਨੇਡਾ ਦੇ ਗੈਰ-ਨਾਗਰਿਕ ਬਣੇ ਮਹਿੰਗਾਈ ਵਧਣ ਦਾ ਕਾਰਨ !

ਕੈਨੇਡਾ ਦੇ ਨਾਗਰਿਕਾਂ ਨੂੰ ਵੀ ਘਰ ਖਰੀਦਣੇ ਹੋਏ ਔਖੇ

SHARE

Canada: ਕੈਨੇਡਾ ’ਚ ਪ੍ਰਵਾਸੀਆਂ ਦੀ ਤਦਾਦ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਜਿਨ੍ਹਾਂ ਵੱਲੋਂ ਕੈਨੇਡਾ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਨਾਲ ਹੀ ਜੋ ਕੈਨੇਡਾ ਦੇ ਵਸਨੀਕ ਨਹੀਂ ਹਨ ਉਹ ਏਥੇ ਆ ਕੇ ਆਪਣੀ ਜਾਇਦਾਦ ਵੀ ਬਣਾ ਰਹੇ ਹਨ। ਕੈਨੇਡੀਅਨ ਹਾਊਸਿੰਗ ਸਟੈਟਿਸਟਿਕਸ ਪ੍ਰੋਗਰਾਮ ਤਹਿਤ ਕੁਝ ਅੰਕੜੇ ਜਾਰੀ ਕੀਤੇ ਗਏ ਹਨ। ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਦੇ ਵੱਡੇ ਸ਼ਹਿਰਾਂ ’ਚ ਕਿੰਨੇ ਫ਼ੀਸਦ ਅਜਿਹੇ ਘਰ ਹਨ, ਜਿਨ੍ਹਾਂ ਨੂੰ ਅਜਿਹੇ ਲੋਕਾਂ ਨੇ ਖਰੀਦਿਆ ਹੈ, ਜੋ ਕੈਨੇਡਾ ਦੇ ਨਾਗਰਿਕ ਨਹੀਂ ਹਨ।

ਸੀ.ਐੱਚ.ਐੱਸ.ਪੀ. ਵੱਲੋਂ ਜਾਰੀ ਅੰਕੜਿਆਂ ਮੁਤਾਬਕ ਟੋਰਾਂਟੋ ਮੈਟਰੋਪੌਲਿਟਨ ਇਲਾਕੇ ਦੀਆਂ ਰਿਹਾਇਸ਼ੀ ਥਾਵਾਂ ’ਚੋਂ 3.4 ਫ਼ੀਸਦ, ਉਨ੍ਹਾਂ ਲੋਕਾਂ ਦੀ ਜਾਇਦਾਦ ਹੈ ਜੋ ਕੈਨੇਡਾ ਦੇ ਨਿਵਾਸੀ ਨਹੀਂ ਹਨ। ਓਧਰ ਵੈਨਕੂਵਰ ਦੇ ਮੈਟਰੋਪੌਲਿਟਨ ਇਲਾਕੇ ਦੀਆਂ 4.8 ਫ਼ੀਸਦ ਰਿਹਾਇਸ਼ੀ ਥਾਵਾਂ ਅਜਿਹੇ ਲੋਕਾਂ ਦੀਆਂ ਹਨ, ਜੋ ਕੈਨੇਡਾ ਦੇ ਵਸਨੀਕ ਨਹੀਂ ਹਨ। ਇਨ੍ਹਾਂ ਲੋਕਾਂ ਕੋਲ਼ ਸਭ ਤੋਂ ਜ਼ਿਆਦਾ ਕੌਂਡੋ ਜਾਂ ਅਪਾਰਟਮੈਂਟ ਹੀ ਹਨ।

ਏਥੇ ਤੁਹਾਨੂੰ ਇੱਕ ਚਾਰਟ ਦਿਖਾਉਂਦੇ ਹਾਂ ਜੋ ਰਿਪੋਰਟ ’ਚ ਜਾਰੀ ਕੀਤਾ ਗਿਆ ਹੈ। ਇਹ ਚਾਰਟ ਦੱਸਦਾ ਹੈ ਕਿ ਵੈਨਕੂਵਰ ਤੇ ਟੋਰਾਂਟੋ ’ਚ ਗੈਰ-ਨਿਵਾਸੀਆਂ ਕੋਲ਼ ਕਿੰਨੇ ਦੇ ਕਹਿੜੀ ਤਰ੍ਹਾਂ ਦੇ ਘਰ ਜ਼ਿਆਦਾ ਹਨ।

ਹੁਣ ਗੈਰ-ਨਿਵਾਸੀਆਂ ਵੱਲੋਂ ਘਰ ਖਰੀਦੇ ਜਾਣ ਤੋਂ ਬਾਅਦ ਇਹ ਬਦਲਾਅ ਆਇਆ ਕਿ, ਉਨ੍ਹਾਂ ਵੱਲੋਂ ਖਰੀਦੇ ਜਾਂਦੇ ਘਰ ਜ਼ਿਆਦਾ ਰੇਟ ’ਤੇ ਵੇਚੇ ਜਾਂਦੇ ਹਨ। ਜਿਸ ਨਾਲ ਰੇਟ ਲਗਾਤਾਰ ਵਧਦੇ ਹੀ ਜਾਂਦੇ ਨੇ। ਉਦਾਹਰਣ ਦੇ ਤੌਰ ’ਤੇ ਤੁਹਾਨੂੰ ਦੱਸ ਦਈਏ ਕਿ ਜੇਕਰ ਕੈਨੇਡਾ ਦਾ ਨਾਗਰਿਕ 997,500 ਡਾਲਰ ’ਚ ਇੱਕ ਘਰ ਖਰੀਦਦਾ ਹੈ ਤਾਂ ਉਹੀ ਘਰ ਗੈਰ-ਨਿਵਾਸੀ ਨੂੰ 1.1 ਮੀਲੀਅਨ ਡਾਲਰ ਤੱਕ ਮਿਲਦਾ ਹੈ, ਤੇ ਇਹ ਰੇਟ ਲਗਾਤਾਰ ਵਧ ਹੀ ਰਹੇ ਹਨ। ਜਿਸਦਾ ਅਸਰ ਕੈਨੇਡਾ ਦੇ ਵਾਸੀਆਂ ਵੱਲੋਂ ਖਰੀਦੇ ਜਾਂਦੇ ਘਰਾਂ ’ਤੇ ਵੀ ਲਗਾਤਾਰ ਪੈਂਦਾ ਹੈ।
ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰੀ ਇਲਾਕਿਆਂ ’ਚ ਪਿਛਲੇ ਕੁਝ ਦਹਾਕਿਆਂ ਦਰਮਿਆਨ ਰਿਹਾਇਸ਼ੀ ਥਾਵਾਂ ਦੇ ਰੇਟ ਕਾਫੀ ਜ਼ਿਆਦਾ ਵਧੇ ਹਨ। ਜਨਵਰੀ 2005 ਤੋਂ ਨਵੰਬਰ 2017 ਦਰਮਿਆਨ ਵੈਨਕੂਵਰ ’ਚ ਰਿਹਾਇਸ਼ੀ ਥਾਵਾਂ ਦੇ ਰੇਟ 173.7% ਤੱਕ ਵਧੇ ਹਨ। ਜਦਕਿ ਟੋਰਾਂਟੋ ’ਚ ਇਹ ਵਾਧਾ 145.0% ਤੱਕ ਹੋਇਆ ਹੈ। ਪਿਛਲੇ ਤਿੰਨ ਸਾਲ ’ਚ ਹੀ ਵੈਨਕੂਵਰ ਦਰਮਿਆਨ ਪ੍ਰਾਪਰਟੀ ਰੇਟ 60 % ਤੱਕ ਵਧੇ ਹਨ ਤੇ ਟੋਰਾਂਟੋ ’ਚ 40% ਤੱਕ।
ਕਿਫਾਇਤੀ ਰਿਹਾਇਸ਼ ਇਸ ਸਮੇਂ ਕੈਨੇਡਾ ਦੇ ਨਾਗਰਿਕਾਂ ਸਮੇਤ ਸਰਕਾਰ ਲਈ ਵੱਡੀ ਚੁਣੌਤੀ ਬਣੀ ਹੋਈ ਹੈ।

Short URL:tvp http://bit.ly/2sQNnwt

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab