ਅਕਾਲੀ-ਭਾਜਪਾ ਦੀ ਸਟੇਜ ‘ਤੇ ਬਲਾਤਕਾਰੀ: ਨਵਜੋਤ ਸਿੰਘ ਸਿੱਧੂ

ਅਕਾਲੀ-ਭਾਜਪਾ ਦੀ ਸਟੇਜ ‘ਤੇ ਬਲਾਤਕਾਰੀ: ਨਵਜੋਤ ਸਿੰਘ ਸਿੱਧੂ

SHARE

ਪਠਾਨਕੋਟ: ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੂੰ ਉਨ੍ਹਾਂ ਦੇ ਕਰਮਾਂ ਦੀ ਸਜ਼ਾ ਜ਼ਰੂਰ ਮਿਲੇਗੀ। ਸਲਾਰੀਆ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਜਿੰਨਾਂ ਮਰਜ਼ੀ ਝੁਠਲਾਉਣ, ਪਰ ਤਸਵੀਰਾਂ ਕਦੀ ਝੂਠ ਨਹੀਂ ਬੋਲਦਿਆਂ। ਇਹ ਕਹਿਣਾ ਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਜੋ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਪਠਾਨਕੋਟ ਪਹੁੰਚੇ ਹੋਏ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਲੰਗਾਹ ਦੀ ਫ਼ਿਲਮ ਅਤੇ ਸਲਾਰੀਆ ਦੀਆਂ ਅਸ਼ਲੀਲ ਤਸਵੀਰਾਂ ਝੂਠੀਆਂ ਨਹੀਂ ਹੋ ਸਕਦੀਆਂ। ਅਕਾਲੀ ਦਲ ਤੇ ਭਾਜਪਾ ਦੀ ਸਟੇਜ਼ ‘ਤੇ ਤੁਹਾਨੂੰ ਦੁਰਾਚਾਰੀ ਅਤੇ ਬਲਾਤਕਾਰੀ ਵੇਖਣ ਨੂੰ ਮਿਲਣਗੇ। ਇਨ੍ਹਾਂ ਨੇਤਾਵਾਂ ਨੂੰ ਅਸਲੀ ਸਜ਼ਾ ਗੁਰਦਾਸਪੁਰ ਦੀ ਜਨਤਾ ਸੁਣਾਉਣ ਜਾ ਰਹੀ ਹੈ|

Short URL:tvp http://bit.ly/2wDdTJu