ਸਸਕੈਚਵਨ ’ਚ ਵਾਤਾਵਰਨ ਵਿਭਾਗ ਦੀ ਚੇਤਾਵਨੀ

ਸਸਕੈਚਵਨ ’ਚ ਵਾਤਾਵਰਨ ਵਿਭਾਗ ਦੀ ਚੇਤਾਵਨੀ

SHARE

Saskatchewan:ਕੈਨੇਡਾ ਦੇ ਵਾਤਾਵਰਨ ਵਿਭਾਗ ਨੇ ਖਾਸਕਰ ਦੱਖਣ-ਪੂਰਬ ਸਸਕੈਚਵਨ ’ਚ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਇਸ ਇਲਾਕੇ ’ਚ ਕਾਫੀ ਤਾਕਤ ਵਾਲ਼ਾ ਤੂਫ਼ਾਨ ਆ ਸਕਦਾ ਹੈ। ਵੀਰਵਾਰ ਬਾਅਦ ਦੁਪਹਿਰ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ। ਸਸਕਪਾਵਰ ਵੱਲੋਂ ਸਮੇਂ-ਸਮੇਂ ’ਤੇ ਤੂਫ਼ਾਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।ਕੁਝ ਰਿਹਾਇਸ਼ੀ ਇਲਾਕਿਆਂ ’ਚ ਵੀ ਤੂਫ਼ਾਨ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਹ ਤੂਫ਼ਾਨ ਇੱਕ ਬਵੰਡਰ ਦੀ ਤਰ੍ਹਾਂ ਹੋਵੇਗਾ। ਜਿਸਦੀ ਗਤੀ ਸਮੇਂ ਨਾਲ ਤੇਜ਼ ਜਾਂ ਹੌਲੀ ਹੋ ਸਕਦੀ ਹੈ।

ਸਸਕੈਚਵਨ ਦੇ ਨਿਵਾਸੀਆਂ ਨੂੰ ਕਿਹਾ ਗਿਆ ਹੈ ਕਿ ਜਦੋਂ ਤੱਕ ਤੂਫ਼ਾਨ ਆ ਕੇ ਚਲਿਆ ਨਹੀਂ ਜਾਂਦਾ ਉਦੋਂ ਤੱਕ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ, ਤੇ ਜੋ ਲੋਕ ਬਾਹਰ ਹੋਣ ਉਹ ਆਪਣੇ ਲਈ ਸੁਰੱਖਿਅਤ ਥਾਂ ਲੱਭ ਕੇ ਉੱਥੇ ਜਾ ਸਕਦੇ ਹਨ।

Short URL:tvp http://bit.ly/2JQrnIM

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab