ਅਸਥੀਆਂ ਦੀ ਚੋਰੀ ਰੋਕਣ ਲਈ ਬਣਾਇਆ ਜੁਗਾੜ

ਅਸਥੀਆਂ ਦੀ ਚੋਰੀ ਰੋਕਣ ਲਈ ਬਣਾਇਆ ਜੁਗਾੜ

SHARE

ਆਮ ਘਰਾਂ ਅਤੇ ਦੁਕਾਨਾਂ ਤੋਂ ਬਾਅਦ ਮੰਦਰ- ਗੁਰਦੁਆਰਾ ਸਾਹਿਬ ‘ਚ ਚੋਰੀ ਕਰਨ ਵਾਲੇ ਚੋਰ ਹੁਣ ਸ਼ਮਸ਼ਾਨਘਾਟ ਨੂੰ ਵੀ ਨਹੀਂ ਛੱਡ ਰਹੇ।  ਲੁਧਿਆਣਾ ਬਸ ਸਟੈਂਡ ਦੇ ਨੇੜ੍ਹੇ ਬਣੇ ਇਕ ਸ਼ਮਸ਼ਾਨਘਾਟ ‘ਚ ਚੋਰਾਂ ਤੋਂ ਬਚਣ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਨੇ।  ਇੰਨਾਂ ਹੀ ਨਹੀਂ ਇੱਥੇ ਅੰਤਮ ਸਸਕਾਰ ਤੋਂ ਬਾਅਦ ਅਸਥੀਆਂ ਨੂੰ ਤਾਲਾ ਲਗਾ ਕੇ ਰੱਖਿਆ ਜਾ ਰਿਹਾ ਏ।  ਤੁਸੀਂ ਇਨ੍ਹਾਂ ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਕਿਵੇਂ ਚਿਤਾ ਨੂੰ ਅੱਗ ਲਗਾਉਣ ਤੋਂ ਬਾਅਦ ਫੁੱਲਾਂ ਦੀ ਰਾਖੀ ਲਈ ਪਿੰਜਰਾ ਬਣਾਇਆ ਗਿਆ ਏ।  ਇਸ ਪਿੰਜਰੇ ਨੂੰ ਚਿਤਾ ਉੱਤੇ ਰੱਖ ਕੇ ਤਾਲਾ ਲਗਾ ਦਿੱਤਾ ਜਾਂਦਾ ਏ। ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਮੁਤਾਬਕ ਤਾਂਤਰਿਕ ਕਿਰਿਆਵਾਂ ਕਰਨ ਲਈ ਕੁਝ ਲੋਕ ਮ੍ਰਿਤਕਾਂ ਦੀਆਂ ਅਸਥੀਆਂ ਚੋਰੀ ਕਰ ਰਹੇ ਸਨ।  ਉਨ੍ਹਾਂ ਤੋਂ ਬਚਾਅ ਲਈ ਇਸ ਤਰਾਂ ਦੇ ਕਦਮ ਚੁੱਕੇ ਜਾ ਰਹੇ ਨੇ। 

Short URL:tvp http://bit.ly/2Ac3RoR