ਬਾਦਲਾਂ ਦੇ ਕਰੀਬੀਆਂ ਲਈ Bad News, Sidhu ਲਿਆਉਣਗੇ New Advertising Policy

ਬਾਦਲਾਂ ਦੇ ਕਰੀਬੀਆਂ ਲਈ Bad News, Sidhu ਲਿਆਉਣਗੇ New Advertising Policy

SHARE

ਚੰਡੀਗੜ੍ਹ: ਕੇਬਲ ਮਾਫੀਆ ਦੀ ਠੱਗੀ ਨੂੰ ਬੇਨਕਾਬ ਕਰਨ ਦਾ ਦਾਅਵਾ ਕਰਕੇ ਸੁਖਬੀਰ ਬਾਦਲ ਦੇ ਕਰੀਬਿਆਂ ‘ਤੇ ਨਿਸ਼ਾਨਾ ਵਿੰਨਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਹੁਣ ਨਵਾਂ ਐਲਾਨ ਕੀਤਾ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਉਹ ਨਵੀਂ ਐਡਵਰਟਾਈਜ਼ਿੰਗ ਪਾਲਿਸੀ ਬਣਾਉਣਗੇ। ਜਾਣਕਾਰੀ ਦਿੰਦਿਆ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਹਰਿਆਣਾ ‘ਚ ਦੋਸੋ ਕਰੋੜ ਰੁਪਏ ਦਾ ਮੁਨਾਫਾ ਸਰਕਾਰ ਨੂੰ ਐਡਵਰਟਾਈਸਮੈਂਟ ਤੋਂ ਹੁੰਦਾ ਹੈ ਜਦਕਿ ਪੰਜਾਬ ਨੂੰ ਮਹਿਜ਼ ੨੫ ਕਰੋੜ ਰੁਪਏ ਹੀ ਲਾਭ ਹੁੰਦਾ ਹੈ। ਸਿੱਧੂ ਨੇ ਕਿਹਾ ਕਿ ਕੁੱਝ ਲੋਕ ਆਪਣੇ ਢਿੱਡ ਭਰਨ ‘ਚ ਲੱਗੇ ਹੋਏ ਹਨ ਅਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂ ਪਾਲਿਸੀ ਰਾਹੀਂ ਪੰਜਾਬ ਸਰਕਾਰ ਨੂੰ ਐਡਵਰਟੀਸਮੇਂਟ ਤੋਂ ਕਰੀਬ ਤਿੰਨ ਸੋ ਕਰੋੜ ਰੁਪਏ ਦਾ ਫਾਇਦਾ ਸੰਭਵ ਹੈ। ਫਿਲਹਾਲ ਸਿੱਧੂ ਵੱਲੋਂ ਕੀਤਾ ਦਾਅਵਾ ਸੋਚਣ ਵਿਚਾਰਨ ‘ਚ ਤਾਂ ਚੰਗਾ ਲੱਗਦਾ ਹੈ ਪਰ ਇਸ ਐਲਾਨ ਰਾਹੀਂ ਸਿੱਧੂ ਨੇ ਹੁਣ ਕਿਸ ‘ਤੇ ਸਿਆਸੀ ਵਾਰ ਕੀਤਾ ਇਹ ਕੁੱਝ ਸਾਫ ਨਹੀਂ ਹੋ ਸਕਿਆ।

Short URL:tvp http://bit.ly/2uQGklG

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab