ਬਲਵਿੰਦਰ ਸਿੰਘ ਕੁਰਾਲੀ ਅਮਰੀਕਾ ‘ਚ ਗ੍ਰਿਫਤਾਰ

ਬਲਵਿੰਦਰ ਸਿੰਘ ਕੁਰਾਲੀ ਅਮਰੀਕਾ ‘ਚ ਗ੍ਰਿਫਤਾਰ

SHARE

Merced, California: ਆਪਣੇ ਆਪ ਨੂੰ ਸਿੱਖ ਪ੍ਰਚਾਰਕ ਕਹਾਉਣ ਵਾਲੇ ਬਲਵਿੰਦਰ ਸਿੰਘ ਕੁਰਾਲੀ ਨੂੰ ਅਮਰੀਕਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਉਸਨੂੰ ਕੈਲੀਫੋਰਨੀਆ ਦੀ ਮਰਸਡ ਸ਼ੈਰਿਫ ਪੁਲਿਸ (Merced Sheriff Police) ਨੇ ਆਪਣੀ ਹਿਰਾਸਤ ‘ਚ ਲਿਆ।

ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਕੁਰਾਲੀ ਤੇ ਉਸ ਦੇ ਹੀ ਸੇਵਕ ਉਕਾਂਰ ਸਿੰਘ ਨੇ ਜਾਨੋ ਮਾਰਨ ਦੀਆ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ, ਕੁਰਾਲੀ ਦੀ ਜ਼ਮਾਨਤ 8400 ਅਮਰੀਕਨ ਡਾਲਰ ਰੱਖੀ ਗਈ ਹੈ।

ਬਲਵਿੰਦਰ ਕੁਰਾਲੀ ਪਹਿਲਾਂ ਵੀ ਕਈ ਵਿਵਾਦਾਂ ‘ਚ ਰਿਹਾ ਹੈ, ਇਸ ਤੋਂ ਪਹਿਲਾਂ ਉਸਨੇ ਰਣਜੀਤ ਸਿੰਘ ਢੱਡਰੀਆਂ ਬਾਰੇ ਵੀ ਆਪੱਤੀਜਨਕ ਸ਼ਬਦ ਬੋਲੇ ਸਨ।

Short URL:tvp http://bit.ly/2s5m4vW