ਬੀ.ਐੱਸ.ਐੱਫ. ਨੇ ਫੜਿਆ ਸ਼ੱਕੀ ਬੰਗਲਾਦੇਸ਼ੀ

ਬੀ.ਐੱਸ.ਐੱਫ. ਨੇ ਫੜਿਆ ਸ਼ੱਕੀ ਬੰਗਲਾਦੇਸ਼ੀ

SHARE

ਭਾਰਤ ਪਾਕਿਸਤਾਨ ਸਰਹੱਦ ‘ਤੇ ਸਾਦਕੀ ਚੌਂਕੀ ਨੇੜੇ ਬੀਐੱਸਐੱਫ ਨੇ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਕਾਬੂ ਕੀਤਾ ਏ, ਜਿਸਨੂੰ ਬਾਅਦ ‘ਚ ਫਾਜ਼ਿਲਕਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।  ਇਸ ਬੰਗਲਾਦੇਸ਼ੀ ਨਾਗਰਿਕ ਦਾ ਨਾਂ ਮਹਿਫ਼ੂਜ਼ ਏ, ਜਿਸਦੀ ਉਮਰ 35 ਤੋਂ 40 ਸਾਲ ਦੱਸੀ ਜਾ ਰਹੀ ਏ।  ਮਹਿਫ਼ੂਜ਼ ਮੁਤਾਬਕ ਉਹ ਕੰਮ ਦੀ ਤਲਾਸ਼ ‘ਚ ਗ਼ਲਤੀ ਨਾਲ ਬਾਰਡਰ ਪਾਰ ਕਰ ਭਾਰਤ ਆ ਗਿਆ ਸੀ।  ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਮਹਿਫ਼ੂਜ਼ ਨੂੰ ਮਾਨਸਿਕ ਤੌਰ ‘ਤੇ ਬਿਮਾਰ ਦੱਸਦਿਆਂ ਪੁੱਛਗਿੱਛ ਦੇ ਅਧਾਰ ‘ਤੇ ਅਗਲੀ ਕਾਰਵਾਈ ਕਰਨ ਦੀ ਗੱਲ ਆਖੀ ਏ।

Short URL:tvp http://bit.ly/2hL6K4B