BC Elections: ਪੰਜਾਬੀਆਂ ਦੀ ਬਹੁਤਾਤ ਵਾਲੇ ਇਲਾਕਿਆਂ ਚ ਜਿੱਤੀ NDP

BC Elections: ਪੰਜਾਬੀਆਂ ਦੀ ਬਹੁਤਾਤ ਵਾਲੇ ਇਲਾਕਿਆਂ ਚ ਜਿੱਤੀ NDP

SHARE
Punjabi wins in BC 2017 General Elections
ਹੈਰੀ ਬੈਂਸ ਨੇ ਰੱਖਿਆ ਗੜ੍ਹ ਬਰਕਰਾਰ, ਕ੍ਰਿਸਟੀ ਦੇ ਮੰਤਰੀ ਹਾਰੇ

Surrey: ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੌਣਾਂ ਵਿੱਚ ਕਰੀਬ 21 ਪੰਜਾਬੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ।

NDP ਦੇ ਜਗਰੂਪ ਬਰਾੜ ਨੇ ਬੀਸੀ ਲਿਬਰਲ ਪਾਰਟੀ ਦੇ ਦਿਗੱਜ ਪੀਟਰ ਫਾਸਬੇਂਡਰ ਨੂੰ ਧੋਬੀ ਪਟਕਾ ਦੇ ਸਰੀ-ਫਲੀਟਵੁਡ ਹਲਕੇ ਤੋਂ ਹਰਾਇਆ।

ਮੁੱਖ ਮੁਕਾਬਲਿਆਂ ਵਿਚ ਸਰੀ-ਪੈਨੋਰਾਮਾ ਸੀਟ ਅਹਿਮ ਸੀ। ਇਥੇ ਟੱਕਰ ਪੰਜਾਬੀ ਬਨਾਮ ਪੰਜਾਬੀ ਸੀ। BC ਲਿਬਰਲ ਪਾਰਟੀ ਦੀ ਉਮੀਦਵਾਰ ਪੁਨੀਤ ਸੰਧਰ ਦਾ ਸਿੱਧਾ ਮੁਕਾਬਲਾ NDP ਉਮੀਦਵਾਰ ਸਾਬਕਾ ਮੈਂਬਰ ਪਾਰਲੀਮੈਂਟ ਜਿੰਨੀ ਸਿਮਸ ਨਾਲ ਸੀ। ਪੰਜਾਬੀਆਂ ਦੀ ਬਹੁਤਾਤ ਵਾਲੇ ਇਸ ਹਲਕੇ ਵਿਚੋਂ ਜਿੰਨੀ ਸਿਮਸ ਨੂੰ ਜਿੱਤ ਪ੍ਰਾਪਤ ਹੋਈ।

ਦੂਸਰਾ ਵੱਡਾ ਮੁਕਾਬਲਾ ਸਰੀ-ਨਿਊਟਨ ਹਲਕੇ ਵਿਚ NDP ਦੇ ਮੌਜ਼ੂਦਾ ਵਿਧਾਇਕ ਹੈਰੀ ਬੈਂਸ ਦਾ ਬੀਸੀ ਲਿਬਰਲ ਦੇ ਗੁਰਮਿੰਦਰ ਸਿੰਘ ਪਰਹਾਰ ਨਾਲ ਸੀ। ਪੰਜਾਬੀਆਂ ਦੇ ਗੜ੍ਹ ਇਸ ਹਲਕੇ ਵਿਚ ਚਰਚਾ ਇਹੀ ਸੀ ਕਿ ਹੈਰੀ ਬੈਂਸ ਆਪਣਾ ਕਿਲਾ ਬਚਾਉਣ ਵਿਚ ਕਾਮਯਾਬ ਹੁੰਦੇ ਹਨ ਕਿ ਨਹੀਂ। ਹੈਰੀ ਬੈਂਸ ਚੰਗੇ ਫਰਕ ਨਾਲ ਆਪਣਾ ਗੜ੍ਹ ਬਰਕਰਾਰ ਰੱਖਣ ਵਿਚ ਕਾਮਯਾਬ ਹੋਏ। ਇਸ ਹਲਕੇ ਤੋਂ ਬਲਪ੍ਰੀਤ ਬਲ ਨਾਮਕ ਇੱਕ ਪੰਜਾਬੀ ਨੌਜਵਾਨ ਨੇ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੀ ਕਿਸਮਤ ਅਜ਼ਮਾਈ।

ਕ੍ਰਿਸਟੀ ਕਲਾਰਕ ਸਰਕਾਰ ਵਿਚ ਮੰਤਰੀ ਅਮਰੀਕ ਵਿਰਕ ਸਰੀ-ਗਿਲਫਰਡ ਹਲਕੇ ਤੋਂ ਚੌਣ ਲੜ ਰਹੇ ਸਨ। ਅਮਰੀਕ ਵਿਰਕ ਨੂੰ NDP ਦੇ ਗੈਰੀ ਬੈੱਗ ਤੋਂ ਚੌਣ ਹਾਰ ਗਏ।

ਸਾਬਕਾ ਕੇਂਦਰੀ ਮੰਤਰੀ ਹਰਬ ਧਾਲੀਵਾਲ ਦੀ ਭੈਣ ਸਰਗੀ ਚੀਮਾ BC ਲਿਬਰਲ ਪਾਰਟੀ ਦੀ ਟਿਕਟ ਤੇ ਸਰੀ-ਵਾਹਲੀ ਸੀਟ ਤੋਂ ਹਾਰੀ, NDP ਦੇ ਮੌਜ਼ੂਦਾ ਵਿਧਾਇਕ ਬਰੂਸ ਰਾਲਸਟਨ ਆਪਣੀ ਸੀਟ ਬਚਾਉਣ ਵਿਚ ਕਾਮਯਾਬ ਰਹੇ।

ਡੇਲਟਾ ਨਾਰਥ ਤੋਂ NDP ਉਮੀਦਵਾਰ ਰਵੀ ਕਾਹਲੋਂ ਜਿੱਤੇ, ਬਰਨਬੀ ਐਡਮੰਡਸ ਤੋਂ NDP ਉਮੀਦਵਾਰ ਰਾਜ ਚੋਹਾਨ ਮੁੜ ਵਿਧਾਇਕ ਬਣੇ।

ਰਿਚਮੰਡ ਤੋਂ ਲਿਬਰਲ ਉਮੀਦਵਾਰ ਪੱਤਰਕਾਰ ਜਸ ਜੋਹਲ ਹਲਕੇ ਫਰਕ ਨਾਲ NDP ਦੇ ਅਮਨ ਸਿੰਘ ਨੂੰ ਹਰਾਇਆ।

ਸਰੀ-ਗਰੀਨ ਟਿੰਬਰ ਹਲਕੇ ਤੋਂ 4 ਪੰਜਾਬੀ ਚੌਣ ਮੈਦਾਨ ਵਿਚ ਸਨ। ਇਥੇ NDP ਦੀ ਉਮੀਦਵਾਰ ਰਚਨਾ ਸਿੰਘ ਲਿਬਰਲ ਪਾਰਟੀ ਦੀ ਬਰੈਂਡਾ ਨੂੰ ਹਰਾ ਕੇ ਵਿਧਾਨ ਸਭਾ ਵਿਚ ਪਹੁੰਚੀ।

Short URL:tvp http://bit.ly/2r0CXrs

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab