ਗੈਂਗਸਟਰਾਂ ਦਾ ਮੰਗਾਂਗੇ ਹਿਸਾਬ: ਭਗਵੰਤ ਮਾਨ

ਗੈਂਗਸਟਰਾਂ ਦਾ ਮੰਗਾਂਗੇ ਹਿਸਾਬ: ਭਗਵੰਤ ਮਾਨ

SHARE

ਚੰਡੀਗੜ੍ਹ : ਪੰਜਾਬ ‘ਚ ਸਿਰਫ ਕਾਰਾਂ ਤੇ ਸਰਕਾਰਾਂ ਬਦਲੀਆਂ ਹਨ ਜਦਕਿ ਹਾਲਾਤ ਜਿਉਂ ਦੇ ਤਿਉਂ ਹੀ ਹਨ, ਕੈਪਟਨ ਰਾਜ ਨੂੰ ਅਕਾਲੀ ਰਾਜ ਨਾਲ ਜੋੜਦਿਆਂ ਭਗਵੰਤ ਮਾਨ ਨੇ ਤਿੱਖੇ ਹਮਲੇ ਕੀਤੇ ਹਨ| ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਦੀ ਅਮਨ ਅਤੇ ਕਾਨੂੰਨ ਦੀ ਸਥਿਤੀ ‘ਤੇ ਚਿੰਤਾ ਜ਼ਾਹਰ ਕੀਤੀ ਹੈ| ਮਾਨ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸੀ ਅਕਾਲੀਆਂ ਦਾ ਕਤਲ ਕਰ ਰਹੇ ਹਨ| ਖੂੰਖਾਰ ਗੈਂਗਸਟਰ ਸ਼ਰੇਆਮ ਕਤਲ ਕਰਕੇ ਸੋਸ਼ਲ ਸਾਈਟਾਂ ‘ਤੇ ਇਸਦੀ ਜਾਣਕਾਰੀ ਅਪਲੋਡ ਕਰ ਰਹੇ ਹਨ| ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਮਾੜੀ ਹਾਲਤ ਆਮ ਆਦਮੀ ਪਾਰਟੀ ਵੱਲੋਂ ਵਿਧਾਨਸਭਾ ਇਜਲਾਸ ਦੌਰਾਨ ਪ੍ਰਮੁੱਖਤਾ ਨਾਲ ਚੁੱਕੀ ਜਾਵੇਗੀ ਤੇ ਕੈਪਟਨ ਸਰਕਾਰ ਕੋਲੋਂ ਇਸ ਲਈ ਜਵਾਬ ਮੰਗੇ ਜਾਣਗੇ| ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਵੱਲੋਂ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਦੀ ਅਸਲ ਸੱਚਾਈ ਅਤੇ ਉਸਦੀ ਜਮੀਨੀ ਹਕੀਕਤ ਬਾਰੇ ਵੀ ਕੈਪਟਨ ਤੋਂ ਜਵਾਬ ਲਿਆ ਜਾਵੇਗਾ ਅਤੇ ਪੰਜਾਬੀਆ ਦੇ ਹੱਕ ਦਵਾਉਣ ਲਈ ਪੂਰਾ ਸੰਘਰਸ਼ ਕੀਤਾ ਜਾਵੇਗਾ

Short URL:tvp http://bit.ly/2pNVXsf