ਬਿਕਰਮ ਮਜੀਠੀਆ ਦੀ ਸਾਜਿਸ਼ ਹੈ ਦਲਿਤ ਉੱਤਪੀੜਨ ਮਾਮਲਾ: ਦੋਸ਼ੀ ਪੱਖ 

ਬਿਕਰਮ ਮਜੀਠੀਆ ਦੀ ਸਾਜਿਸ਼ ਹੈ ਦਲਿਤ ਉੱਤਪੀੜਨ ਮਾਮਲਾ: ਦੋਸ਼ੀ ਪੱਖ 

SHARE

Chandigarh: ਹਲਕਾ ਮਜੀਠਾ ਦੇ ਬੱਗਾ ਪਿੰਡ ‘ਚ ਦਲਿਤ ਉਤਪੀੜਨ ਮਾਮਲਾ ਸਰਾਸਰ ਝੂਠਾ ਅਤੇ ਆਪ ਬਣਾਇਆ ਹੋਈ ਕਹਾਣੀ ਹੈ ਜਿਸ ਪਿੱਛੇ ਬਿਕਰਮ ਮਜੀਠੀਆ ਦਾ ਹੱਥ ਹੈ। ਇਹ ਕਹਿਣਾ ਹੈ ਇਸ ਮਾਮਲੇ ਦੇ ਦੋਸ਼ੀ ਪੱਖ ਦਾ। ਚੰਡੀਗੜ੍ਹ ‘ਚ ਪੰਜਾਬ ਰਾਜ ਅਨੁਸੂਚਿਤ ਜਾਤਿ ਆਯੋਗ ਦੇ ਸਾਹਮਣੇ ਪੇਸ਼ ਹੁੰਦੇ ਹੋਏ ਦੋਸ਼ੀ ਪੱਖ ਨੇ ਆਰੋਪ ਲਗਾਏ ਕਿ ਰਾਜਨੀਤਿਕ ਰੰਜਿਸ਼ ਕੱਢਣ ਲਈ ਇਹ ਸਾਰਾ ਮਾਮਲਾ ਖੜ੍ਹਾ ਕੀਤਾ ਗਿਆ ਅਤੇ ਹੁਣ ਐਸ.ਆਈ.ਟੀ. ਵੱਲੋਂ ਰਿਪੋਰਟ ਦੇਣ ‘ਚ ਦੇਰੀ ਵਰਤਣ ਅਤੇ ਪੁਲਿਸ ਵੱਲੋਂ ਪਰੇਸ਼ਾਨ ਕਰਕੇ ਉਨ੍ਹਾਂ ਨੂੰ ਦੁਖੀ ਕੀਤਾ ਜਾ ਰਿਹਾ ਹੈ। ਮਾਮਲੇ ਦੇ ਮੁੱਖ ਦੋਸ਼ੀ ਰਿੰਕੂ ਦੇ ਚਾਚਾ ਜਗਦੇਵ ਸਿੰਘ ਨੇ ਦਾਅਵਾ ਕੀਤਾ ਕਿ ਪੁਲਿਸ ਜਾਂਚ ‘ਚ ਵੀ ਉਨ੍ਹਾਂ ਦੀ ਬੇਕਸੂਰੀ ਸਾਬਤ ਹੋਣ ਦੀ ਸੂਚਨਾ ਹੈ ਪਰ ਸਿਰਫ ਉਨ੍ਹਾਂ ਨੂੰ ਤੰਗ ਕਰਨ ਲਈ ਇੱਦਾ ਕੀਤਾ ਜਾ ਰਿਹਾ। ਉਨਾਂ੍ਹ ਨੇ ਆਯੋਗ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਪੰਜਾਬ ਅਨੁਸੂਚਿਤ ਜਾਤਿ ਆਯੋਗ ਦੇ ਚੇਅਰਮੈਨ ਰਾਜੇਸ਼ ਬਾਘਾ  ਨੇ ਇਸ ਪੱਖ ਦੀ ਪਰੇਸ਼ਾਨੀ ਨੂੰ ਸੁਣਦੇ ਹੋਏ ਬਿਨਾਂ੍ਹ ਕਿਸੇ ਰਾਜਨੀਤਕ ਦਵਾਅ ਤੋਂ ਜਾਂਚ ਅਤੇ ਇਨਸਾਫ ਹੋਣ ਦੀ ਤਸੱਲੀ ਦਵਾਈ।

Short URL:tvp http://bit.ly/2sYRXGS

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab