ਰੈੱਕ ਬੀਚ ਕੋਲੋਂ ਲਾਸ਼ ਬਰਾਮਦ

ਰੈੱਕ ਬੀਚ ਕੋਲੋਂ ਲਾਸ਼ ਬਰਾਮਦ

SHARE

Vancouver: ਰੈੱਕ ਬੀਚ ਕੋਲੋਂ ਇੱਕ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਦੁਪਹਿਰ ਨੂੰ ਲਾਸ਼ ਮਿਲੀ ਸੀ। ਲਾਸ਼ ਮਿਲਣ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਪਰ ਇਸ ਬਾਰੇ ਹੋੲ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਾਂਚ ਪੂਰੀ ਹੋਣ ਤੱਕ ਹੋਰ ਕੁਝ ਨਹੀਂ ਦੱਸ ਸਕਦੇ।
ਸੋਮਵਾਰ 3 ਵਜੇ ਦੇ ਕਰੀਬ ਪੁਲਿਸ ਨੂੰ ਫੋਨ ਕਰਕੇ ਲਾਸ਼ ਬਾਰੇ ਦੱਸਿਆ ਗਿਆ ਸੀ। ਜਦੋਂ ਬੀਚ ’ਤੇ ਕਿਸ਼ਤੀ ’ਚ ਮੌਜੂਦ ਵਿਅਕਤੀ ਨੇ ਕੰਢੇ ਦੇ ਨੇੜੇ ਪਈ ਲਾਸ਼ ਦੇਖੀ। ਲਾਸ਼ ਨੂੰ ਕਬਜ਼ੇ ’ਚ ਲੈਣ ਲਈ ਮੌਕੇ ’ਤੇ ਵੈਨਕੂਵਰ ਪੁਲਿਸ ਦੀ ਮੈਰੀਨ ਯੁਨਿਟ ਵੀ ਪਹੁੰਚੀ। ਜਿਸਤੋਂ ਬਾਅਦ ਦੇਹ ਨੂੰ ਵੈਨੀਅਰ ਪਾਰਕ ਬੀਚ ’ਤੇ ਲਿਜਾਇਆ ਗਿਆ, ਇਸੇ ਥਾਂ ਤੋਂ ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਮਾਮਲੇ ਬਾਰੇ ਪੁਲਿਸ ਵੱਲੋਂ ਜਲਦ ਹੀ ਹੋਰ ਜਾਕਣਾਰੀ ਸਾਂਝੀ ਕੀਤੀ ਜਾਵੇਗੀ। ਜਿਸ ’ਚ ਲਾਸ਼ ਦੀ ਸ਼ਨਾਖਤ ਬਾਰੇ ਵੀ ਦੱਸਿਆ ਜਾਵੇਗਾ।

Short URL:tvp http://bit.ly/2MldR1f

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab