ਹਾਰ ਤੋਂ ਬਾਅਦ ਵੀ ਹਰਮਨ ਦੇ ਘਰ ਰਿਹਾ ਜਸ਼ਨ ਦਾ ਮਾਹੌਲ

ਹਾਰ ਤੋਂ ਬਾਅਦ ਵੀ ਹਰਮਨ ਦੇ ਘਰ ਰਿਹਾ ਜਸ਼ਨ ਦਾ ਮਾਹੌਲ

SHARE

Moga: ਭਾਵੇਂ ਭਾਰਤੀ ਮਹਿਲਾ ਟੀਮ ਵਰਲਡ ਕੱਪ ਫਾਈਨਲ ਨਹੀਂ ਜਿੱਤ ਸਕੀ ਪਰ ਫਿਰ ਵੀ ਮੋਗਾ ਦੀ ਸ਼ਾਨਦਾਰ ਖਿਡਾਰਨ ਹਰਮਪ੍ਰੀਤ ਦੇ ਘਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।ਹਰਮਨਪ੍ਰੀਤ ਕੌਰ ਦੇ ਪਿਤਾ ਹਰਮੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ੍ਹ ਦਾ ਫਕਰ ਹੈ ਕਿ ਭਾਰਤੀ ਟੀਮ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਹੈ।ਉਹਨਾਂ ਕਿਹਾ ਕਿ ਭਾਵੇਂ ਟੀਮ ਨਹੀਂ ਜਿੱਤ ਸਕੀ ਪਰ ਟੀਮ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਕਰਕੇ ਉਹ ਬੇਹੱਦ ਖੁਸ਼ ਹਨ।ਹਰਮਨ ਦੇ ਪਰਿਵਾਰ ਦੇ ਨਾਲ ਨਾਲ ਕੈਪਟਨ ਸਰਕਾਰ ਨੇ ਵੀ ਸੈਮੀ ਫਾਈਨਲ ਵਿੱਚ ਹਰਮਨ ਵਲੋਂ ੧੭੧ ਦੌੜਾਂ ਬਣਾਉਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਰਮਨ ਨੂੰ ਡੀ.ਐਸ.ਪੀ. ਦੀ ਨੌਕਰੀ ਤੇ ਪੰਜ ਲੱਖ ਰੁਪਏ ਨਕਦ ਇਨਾਮ ਦਾ ਐਲਾਨ ਕੀਤਾ ਹੈ।

Short URL:tvp http://bit.ly/2uPazxp