ਪੀਜ਼ਾ ਬਾਰੇ ਸ਼ਿਕਾਇਤ ਸੁਣਨ ਲਈ ਪਹੁੰਚੀ ਪੁਲਿਸ

ਪੀਜ਼ਾ ਬਾਰੇ ਸ਼ਿਕਾਇਤ ਸੁਣਨ ਲਈ ਪਹੁੰਚੀ ਪੁਲਿਸ

ਔਰਤ ਨੇ ਪੀਜ਼ਾ ਲਈ ਕੀਤੀ ਪੁਲਿਸ ਨੂੰ ਸ਼ਿਕਾਇਤ

SHARE

Toronto: ਓਂਟਾਰੀਓ ਦੇ ਇੱਕ ਰੈਸਟੋਰੈਂਟ ’ਚੋਂ ਰਾਤੀਂ 10 ਵਜੇ ਦੇ ਕਰੀਬ ਫੋਨ ਆਇਆ। ਔਰਤ ਵੱਲੋਂ 911 ’ਤੇ ਫੋਨ ਕੀਤਾ ਗਿਆ ਸੀ। ਜਿਸਦੇ ਬੁਲਾਉਣ ’ਤੇ ਤੁਰੰਤ ਪੁਲਿਸ ਰੈਸਟੋਰੈਂਟ ’ਚ ਪਹੁੰਚ ਗਈ। ਉੱਥੇ ਪਹੁੰਚ ਕੇ ਪੁਲਿਸ ਨੇ ਦੇਖਿਆ ਕਿ ਇੱਕ 32 ਸਾਲ ਦੀ ਔਰਤ 10 ਸਾਲ ਦੇ ਬੱਚੇ ਨਾਲ ਬੈਠੀ ਪੁਲਿਸ ਦੀ ਉਡੀਕ ਕਰ ਰਹੀ ਸੀ। ਜਿਸਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦਾ ਪੀਜ਼ਾ ਸਮੇਂ ਸਿਰ ਬਣਾ ਕੇ ਨਹੀਂ ਦਿੱਤਾ ਗਿਆ। ਜਿਸਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਨੇ ਮਾਮਲੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ ਔਰਤ ਦੀ ਸ਼ਿਕਾਇਤ ’ਤੇ ਉਹ ਕਾਫ਼ੀ ਹੈਰਾਨ ਹੋਏ। ਜਿਸਤੋਂ ਬਾਅਦ ਔਰਤ ਨੂੰ 911 ਫੋਨ ਨੰਬਰ ਦੀ ਕੀਮਤ ਬਾਰੇ ਸਮਝਾਇਆ ਗਿਆ। ਪੁਲਿਸ ਨੇ ਦੱਸਆ ਕਿ ਇਹ ਨੰਬਰ ਸਿਰਫ਼ ਕਰਾਈਮ ਹੋਣ ਮੌਕੇ ਐਮਰਜੈਂਸੀ ’ਚ ਹੀ ਡਾਇਲ ਕਰਨ ਲਈ ਹੁੰਦਾ ਹੈ। ਜਿੱਥੇ ਕਿਸੇ ਦੀ ਜ਼ਿੰਦਗੀ ਨੂੰ ਖਤਰਾ ਹੋਵੇ, ਨਾ ਕਿ ਪੀਜ਼ਾ ਲਈ 911 ਡਾਇਲ ਕੀਤਾ ਜਾਵੇ ।

Short URL:tvp http://bit.ly/2sR2TIM

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab