ਕਾਂਗਰਸੀ ਸਰਪੰਚ ਹੈਰੋਇਨ ਸਣੇ ਗ੍ਰਿਫਤਾਰ

ਕਾਂਗਰਸੀ ਸਰਪੰਚ ਹੈਰੋਇਨ ਸਣੇ ਗ੍ਰਿਫਤਾਰ

SHARE

Congess Sarpanch arrested with Heroine

Jalandhar: ਨਸ਼ਿਆਂ ਦੇ ਖਾਤਮੇ ਲਈ ਬਣੀ STF ਦੇ ਮੁਖੀ ਹਰਪ੍ਰੀਤ ਸਿੱਧੂ ਦੇ ਚਾਰਜ ਸੰਭਾਲਣ ਦੇ ਬਾਅਦ ਕਾਂਗਰਸੀ ਸਰਪੰਚ ਹੀ ਪੁਲਿਸ ਹੱਥੇ ਚੜ੍ਹ ਗਿਆ। ਜਲੰਧਰ ਦੇ ਪਿੰਡ ਮੁੰਡੀ ਸ਼ਹਿਰੀਆ ਦਾ ਕਾਂਗਰਸੀ ਸਰਪੰਚ ਪੁਲਿਸ ਨੇ ਨਸ਼ਾ ਤਸਕਰੀ ਦੇ ਆਰੋਪ ਚ ਕਾਬੂ ਕੀਤਾ ਹੈ।

ਨੌਜਵਾਨਾਂ ਨੂੰ ਚਿੱਟੇ ਤੇ ਲਾਉਣ ਵਾਲਾ ਇਹ ਆਰੋਪੀ ਤੇ ਉਸ ਦੇ ਇਕ ਸਾਥੀ ਕੋਲੋਂ ਪੁਲਿਸ ਨੇ ਹੈਰੋਇਨ ਅਤੇ ਡੇਢ ਲੱਖ ਦੀ ਡਰੱਗ ਦੀ ਕਾਲੀ ਕਮਾਈ ਬਰਾਮਦ ਕੀਤੀ ਹੈ।

ਪੁਲਿਸ ਤੇ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਲਈ ਦੋਸ਼ੀ ਪਿੰਡ ਮੁੰਡੀ ਸ਼ਹਿਰੀਆਂ ਚ ਹੀ ਨਸ਼ਾ ਛੁੜਾਓ ਕੇਂਦਰ ਚਲਾਉਂਦਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਸਤਨਾਮ ਸਿੰਘ ਦੇ ਨੈਟਵਰਕ ਦੇ ਸੰਬੰਧ ਪਾਕਿਸਤਾਨੀ ਤਸਕਰਾਂ ਨਾਲ ਹਨ। ਪੁਲਿਸ ਨੇ ਸਤਨਾਮ ਤੇ ਉਸ ਦੇ ਸਾਥੀ ਬੋਹੜ ਸਿੰਘ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

Short URL:tvp http://bit.ly/2nO5zEM