ਕਾਂਗਰਸੀ ਸਰਪੰਚ ਦੇ ਨਸ਼ਾ ਸਪਲਾਇਰ ਦਾ ਪਾਕਿਸਤਾਨ ਨਾਲ ਸਬੰਧ

ਕਾਂਗਰਸੀ ਸਰਪੰਚ ਦੇ ਨਸ਼ਾ ਸਪਲਾਇਰ ਦਾ ਪਾਕਿਸਤਾਨ ਨਾਲ ਸਬੰਧ

SHARE
ਪੁਲਿਸ ਨੇ ਨਸ਼ੀਲੇ ਪਾਊਡਰ ਸਣੇ ਕੀਤਾ ਕਾਬੂ

Jalandhar: ਨਸ਼ਾ ਤਸਕਰ ਕਾਂਗਰਸੀ ਸਰਪੰਚ ਦੇ ਜੁੜੇ ਪਾਕਿਸਤਾਨ ਨਾਲ ਤਾਰ। ਜਲੰਧਰ ਦਿਹਾਤੀ ਪੁਲਿਸ ਨੇ 25 ਕਿਲੋ ਹੈਰੋਇਨ ਤਸਕਰੀ ਮਾਮਲੇ ਦੇ ਭਗੌੜੇ ਰਿੰਕੂ ਸਿੰਘ ਨੂੰ ਡੇਢ ਕਿਲੋ ਨਸ਼ੀਲੇ ਪਾਊਡਰ ਨਾਲ ਕਾਬੂ ਕੀਤਾ।

ਨਸ਼ਾ ਤਸਕਰ ਰਿੰਕੂ ਸਿੰਘ ਉਰਫ ਜੀਤਾ ਸਿੰਘ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਤੁਹਾਨੂੰ ਦੱਸ ਦਈਏ ਕਿ 2 ਅਪ੍ਰੈਲ ਨੂੰ ਪੁਲਿਸ ਨੇ ਫਿਰੋਜ਼ਪੁਰ ਤੋਂ ਨਸ਼ਾ ਤਸਕਰ ਕਾਂਗਰਸੀ ਸਰਪੰਚ ਸਤਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ, ਜੋ ਕਿ ਨਸ਼ਾ ਛਡਾਊ ਕੇਂਦਰ ਦੀ ਆਦਿ ਵਿਚ ਨਸ਼ੇ ਦਾ ਧੰਦਾ ਚਲਾ ਕੇ ਲੋਕਾਂ ਦੀਆਂ ਅੱਖਾਂ ‘ਚ ਘਟਾ ਪਾ ਰਿਹਾ ਸੀ।

ਰਿੰਕੂ ਦੇ ਫੜ੍ਹੇ ਜਾਣ ਤੋਂ ਬਾਅਦ ਪੁਲਿਸ ਵਲੋਂ ਕੀਤੀ ਜਾਂਚ ਪੜ੍ਹਤਾਲ ਤੋਂ ਪਤਾ ਚੱਲਿਆ ਕਿ ਰਿੰਕੂ ਅਤੇ ਸਤਨਾਮ ਸਿੰਘ ਰਿਸ਼ਤੇਦਾਰ ਸਨ। ਰਿੰਕੂ ਪਾਕਿਸਤਾਨ ਤੋਂ ਨਸ਼ਾ ਲਿਆ ਕੇ ਸਤਨਾਮ ਸਿੰਘ ਨੂੰ ਮੁਹੱਈਆ ਕਰਵਾਉਂਦਾ ਸੀ।

Jalandhar Police nabs supplier of Congress Sarpanch, whose connections are with smugglers in Pakistan.

 

Short URL:tvp http://bit.ly/2oqwh6S

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab