ਕਾਂਗਰਸੀ ਆਗੂ ਅਜੇ ਵੀ ਨਿਭਾ ਰਹੇ ਬਲਾਤਕਾਰੀ ਬਾਬੇ ਨਾਲ ਦੋਸਤੀ

ਕਾਂਗਰਸੀ ਆਗੂ ਅਜੇ ਵੀ ਨਿਭਾ ਰਹੇ ਬਲਾਤਕਾਰੀ ਬਾਬੇ ਨਾਲ ਦੋਸਤੀ

SHARE

ਜਿਥੇ ਹਰ ਪਾਸੇ ਬਲਾਤਕਾਰੀ ਬਾਬੇ, ਗੁਰਮੀਤ ਰਾਮ ਰਹੀਮ ਨੂੰ ਨਫਰਤ ਦੀਆਂ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ ਉਥੇ ਹੀ ਕਾਂਗਰਸੀ ਆਗੂ ਅਜੇ ਵੀ ਬਾਬੇ ਨਾਲ ਆਪਣੀ ਦੋਸਤੀ ਨਿਭਾਉਂਦੇ ਨਜ਼ਰ ਆ ਰਹੇ ਹਨ।ਕੈਬਨਿੱਟ ਮੰਤਰੀ ਸਾਧੂ ਸਿੰਘ ਧਰਮਸੋਤ ਮੁਤਾਬਕ ਸੱਚੇ ਸੌਧੇ ਦੇ ਡੇਰਿਆਂ ਦਾ ਬਹੁਤ ਮਹੱਤਵ ਹੈ। ਇੰਨਾਂ ਹੀ ਨਹੀਂ ਧਰਮਸੋਤ ਨੇ ਕਿਹਾ ਕਿ ਉਹ ਪਹਿਲਾਂ ਵੀ ਡੇਰੇ ਕੋਲ ਵੋਟਾਂ ਮੰਗਣ ਜਾਂਦੇ ਰਹੇ ਹਨ ਅਤੇ ਅੱਗੇ ਵੀ ਵੋਟਾਂ ਮੰਗਣ ਜਾਣਗੇ।ਜਦ ਧਰਮਸੋਤ ਨੂੰ ਗੁਰਮੀਤ ਨੂੰ ਸਜ਼ਾ ਮਿਲਣ ਦੇ ਮਾਮਲੇ ‘ਚ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ aਹ ਕੁੱਝ ਨਹੀਂ ਬੋਲ ਸਕਦੇ ਕਿਉਂਕਿ ਉਹਨਾਂ ਨਹੀਂ ਪਤਾ ਕਿ ਗਲਤ ਕੌਣ ਹੈ aਤੇ ਸਹੀ ਕੌਣ।ਹੈਰਾਨੀ ਦੀ ਗੱਲ ਏ ਕਿ ਰਾਮ ਰਹੀਮ ਬਲਾਤਕਾਰ ਦਾ ਦੋਸ਼ੀ ਸਾਬਿਤ ਹੋ ਚੁੱਕਾ ਹੈ ਅਤੇ ਉਸਨੂੰ ੨੦ ਸਾਲ ਦੀ ਸਜ਼ਾ ਵੀ ਮਿਲ ਚੁੱਕੀ ਹੈ ਇਸ ਦੇ ਬਾਵਜੂਦ ਵੀ ਧਰਮਸੋਤ ਉਸਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ।

Short URL:tvp http://bit.ly/2jggnvb