ਐਲਬਰਟਾ ਦੀ ਸੂਬਾਈ ਪਾਰਕ ਕੁਝ ਸਮੇਂ ਲਈ ਕੀਤੀ ਗਈ ਬੰਦ

ਐਲਬਰਟਾ ਦੀ ਸੂਬਾਈ ਪਾਰਕ ਕੁਝ ਸਮੇਂ ਲਈ ਕੀਤੀ ਗਈ ਬੰਦ

ਤੂਫ਼ਾਨ ਨੇ ਪਾਰਕ ਦਾ ਕੀਤਾ ਕਾਫ਼ੀ ਜ਼ਿਆਦਾ ਨੁਕਸਾਨ

SHARE

Alberta: ਐਲਬਰਟਾ ਦੀ ਮੂਜ਼ ਲੇਕ ਸੂਬਾਈ ਪਾਰਕ ਨੂੰ ਤੂਫ਼ਾਨ ਕਰਕੇ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਹੈ। ਕੋਲਡ ਲੇਕ, ਐਲਟਾ ਕੋਲ਼ ਪੈਂਦੀ ਇਸ ਪਾਰਕ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।
ਸੈਂਕੜਿਆਂ ਦੀ ਗਿਣਤੀ ’ਚ ਦਰੱਖਤ ਟੁੱਟ ਕੇ ਡਿੱਗ ਗਏ ਹਨ, ਕੈਂਪ ਲਈ ਬਣਾਈਆਂ ਗਈਆਂ ਥਾਵਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਐਲਬਰਟਾ ਵਾਤਾਵਰਨ ਤੇ ਪਾਰਕਸ ਦੇ ਬੁਲਾਰੇ ਨੇ ਪਾਰਕ ਦੀ ਹਾਲਤ ਬਾਰੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ 9 ਜੂਨ ਨੂੰ ਭਿਆਨਕ ਤੂਫ਼ਾਨ ਆਇਆ ਸੀ। ਜਿਸ ਨਾਲ ਮੂਜ਼ ਲੇਕ ਪਾਰਕ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।


ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਸਟਾਫ਼ ਪਾਰਕ ਨੂੰ ਸਾਫ਼ ਕਰਨ ਤੇ ਮਲਬਾ ਚੁੱਕਣ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ, ਤਾਂ ਕਿ ਮੁੜ ਤੋਂ ਜਲਦ ਪਾਰਕ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇ।

ਇਲਾਕੇ ’ਚ 34 ਮਿ: ਮੀ: ਤੱਕ ਮੀਂਹ ਪਿਆ, ਤੇ ਹਵਾਵਾਂ ਦੀ ਗਤੀ 67 ਕਿ: ਮੀ: ਪ੍ਰਤੀ ਘੰਟੇ ਤੱਕ ਪਹੁੰਚ ਗਈ ਸੀ। ਕੋਲਡ ਲੇਕ ਕੋਲ਼ ਹਵਾ ਦੀ ਗਤੀ 65 ਕਿ: ਮੀ: ਪ੍ਰਤੀ ਘੰਟੇ ਤੱਕ ਸੀ। ਮੂਜ਼ ਲੇਕ ’ਤੇ 59 ਕੈਂਪ ਦੀਆਂ ਥਾਵਾਂ ਹਨ। ਜਿਨ੍ਹਾਂ ਕੈਂਪਰਸ ਨੇ ਇਨ੍ਹਾਂ ਥਾਵਾਂ ਨੂੰ ਰਿਜ਼ਰਵ ਕੀਤਾ ਹੋਇਆ ਸੀ, ਉਨ੍ਹਾਂ ਨੂੰ ਪ੍ਰਸਾਸ਼ਨ ਨੇ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਵੱਲੋਂ ਰਿਜ਼ਰਵੇਸ਼ਨ ਲਈ ਦਿੱਤੇ ਗਏ ਪੈਸੇ ਵਾਪਸ ਕਰ ਦਿੱਤੇ ਜਾਣਗੇ।
ਜਿਕਰਯੋਗ ਹੈ ਕਿ ਮੂਜ਼ ਲੇਕ ਸੂਬਾਈ ਪਾਰਕ ਐਡਮੰਟਨ ਤੋਂ ਉੱਤਰ ਵੱਲ ਨੂੰ 235 ਕਿਲੋਮੀਟਰ ’ਤੇ ਹੈ।

Short URL:tvp http://bit.ly/2MtDvkn

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab