ਸਾਈਕਲ ਚਲਾਉਣਾ ਜਾਂ ਪੈਦਲ ਜਾਣਾ ਵੀ ਹੈ ਜਾਨਲੇਵਾ !

ਸਾਈਕਲ ਚਲਾਉਣਾ ਜਾਂ ਪੈਦਲ ਜਾਣਾ ਵੀ ਹੈ ਜਾਨਲੇਵਾ !

ਟੋਰਾਂਟੋ ’ਚ 6 ਮਹੀਨੇ ਦਰਮਿਆਨ 21 ਮੌਤਾਂ

SHARE

Toronto: ਸੇਂਟ ਜੌਰਜ – ਬਲੋਰ ਸਟਰੀਟ ’ਤੇ ਜਾਨਲੇਵਾ ਹਾਦਸਾ ਵਾਪਰਿਆ ਹੈ। ਇੱਕ ਸਾਈਕਲ ’ਤੇ ਜਾ ਰਹੀ ਔਰਤ ਦੀ ਮੌਤ ਹੋ ਗਈ ਹੈ। ਅੱਜ 12 ਵਜੇ ਇਹ ਹਾਦਸਾ ਵਾਪਰਿਆ ਹੈ। ਸਾਈਕਲ ’ਤੇ ਜਾ ਰਹੀ ਔਰਤ ਦੀ ਟੱਕਰ ਇੱਕ ਟਰੱਕ ਨਾਲ ਹੋ ਗਈ। ਜਦੋਂ ਐਮਰਜੈਂਸੀ ਸੇਵਾ ਮੌਕੇ ’ਤੇ ਪਹੁੰਚੀ ਤਾਂ ਔਰਤ ਦੇ ਕੋਈ ਗੰਭੀਰ ਸੱਟਾਂ ਲੱਗੀਆਂ ਦਿਖਾਈ ਨਹੀਂ ਸੀ ਦੇ ਰਹੀਆਂ, ਪਰ ਕੁਝ ਦੇਰ ਮਗਰੋਂ ਹੀ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦੋਂ ਔਰਤ ਨੂੰ ਮ੍ਰਿਤਕ ਐਲਾਨਿਆ ਗਿਆ ਤਾਂ ਉਸਦੀ ਉਮਰ 20-30 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਸੀ। ਪਰ ਪੁਲਿਸ ਨੇ ਸ਼ਨਾਖਤ ਤੋਂ ਬਾਅਦ ਦੱਸਿਆ ਕਿ ਔਰਤ ਦੀ ਉਮਰ 58 ਸਾਲ ਸੀ। ਯਾਨੀ ਮ੍ਰਿਤਕ ਔਰਤ ਬੇਹੱਦ ਤੰਦਰੁਸਤ ਤੇ ਜ਼ਿੰਦਾਦਿਲ ਸੀ। ਪਰ ਸੜਕ ਹਾਦਸੇ ਨੇ ਉਸਦੀ ਜਾਨ ਲੈ ਲਈ। ਹਾਦਸੇ ਤੋਂ ਬਾਅਦ ਔਰਤ ਦੀ ਦੇਹ ਨੂੰ ਲਿਜਾਇਆ ਜਾ ਚੁੱਕਿਆ ਸੀ। ਪਰ ਘਟਨਾਸਥਾਨ ’ਤੇ ਇੱਕ ਸਾਈਕਲ ਡਿੱਗੀ ਪਈ ਸੀ, ਜਿਸ ’ਤੇ ਗੁਲਾਬੀ ਰੰਗ ਦੀ ਘੰਟੀ ਲੱਗੀ ਹੋਈ ਸੀ। ਸਾਈਕਲ ਦਾ ਅੱਗੇ ਵਾਲ਼ਾ ਪਹੀਆ ਨੁਕਸਾਨਿਆ ਗਿਆ ਸੀ। ਜਿਸ ਕੋਲ਼ ਔਰਤ ਦਾ ਹੈਲਮੇਟ ਡਿੱਗਿਆ ਪਿਆ ਸੀ।13 ਜੂਨ 2016 ਤੋਂ ਬਾਅਦ ਟੋਰਾਂਟੋ ਦੀਆਂ ਸਟਰੀਟਸ ’ਤੇ ਇਹ 93ਵੀਂ ਮੌਤ ਹੈ। ਇਸਤੋਂ ਪਹਿਲਾਂ ਟੋਰਾਂਟੋ ਦੀਆਂ ਸਟਰੀਟਸ ’ਤੇ 92 ਪੈਡੇਸਟਰੀਅਨ ਜਾਂ ਸਾਈਕਲਿਸਟ ਹਾਦਸੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ’ਚ ਕਾ ਚੁੱਕੇ ਹਨ।ਟੋਰਾਂਟੋ ਦੇ ਮੇਅਰ ਨੇ ਐਲਾਨ ਕੀਤਾ ਹੋਇਆ ਹੈ ਕਿ ਅਜਿਹੇ ਹਾਦਸਿਆਂ ਦੀ ਗਿਣਤੀ ਸਿਫ਼ਰ ਤੱਕ ਲੈ ਜਾਣਾ ਉਨ੍ਹਾਂ ਦਾ 2021 ਤੱਕ ਦਾ ਟੀਚਾ ਹੈ। ਪਰ ਮੇਅਰ ਦੇ ਇਸ ਐਲਾਨ ਮਗਰੋਂ ਅਜੇ ਤੱਕ ਪੈਡੇਸਟਰੀਅਨ ਜਾਂ ਸਾਈਕਲਿਸਟ ਨਾਲ ਹੁੰਦੇ ਹਾਦਸਿਆਂ ਦੀ ਗਿਣਤੀ ’ਚ ਕੋਈ ਵੀ ਕਮੀ ਨਹੀਂ ਆਈ ਹੈ। 2018 ਦਰਮਿਆਨ ਹੀ ਹੁਣ ਤੱਕ ਟੋਰਾਂਟੋ ’ਚ ਅਜਿਹੇ ਹਾਦਸਿਆਂ ਕਰਕੇ 21 ਜਾਨਾਂ ਜਾ ਚੁੱਕੀਆਂ ਹਨ। ਇਹ ਗਿਣਤੀ 2016 ਤੇ 2017 ਦੇ ਅੰਕੜਿਆਂ ਨਾਲੋਂ ਜ਼ਿਆਦਾ ਹੈ।

Short URL:tvp http://bit.ly/2HJ7a5P

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab