ਦਿਓਰਾਂ ਨੇ Bhabhi ਨੂੰ ਦਿੱਤੀ ਦਰਦਨਾਕ ਮੌਤ

ਦਿਓਰਾਂ ਨੇ Bhabhi ਨੂੰ ਦਿੱਤੀ ਦਰਦਨਾਕ ਮੌਤ

SHARE

ਬਰਨਾਲਾ: ਤਰੀਕ ਭੁਗਤਣ ਗਏ ਪਿਓ ਪੁੱਤ ਦੀ ਗੈਰ ਹਾਜ਼ਰੀ ‘ਚ ਉਸਦੇ ਛੋਟੇ ਭਰਾਵਾਂ ਨੇ ਘਰ ਹਮਲਾ ਕਰਕੇ ਭਰਜਾਈ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ। ਹਮਲਾਵਰਾਂ ਨੇ ਔਰਤ ਜਾਤਿ ਦਾ ਵੀ ਲਿਹਾਜ ਨਹੀਂ ਕੀਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਰਜਿੰਦਰ ਕੌਰ ਦਾ ਗਲਾ ਵੱਢ ਦਿੱਤਾ। ਆਪਣੀ ਚਾਚੀ ਦੀਆਂ ਚੀਕਾਂ ਪੁਕਾਰਾਂ ਸੁਣਕੇ ਕੰਧ ਉੱਪਰੋਂ ਝਾਤ ਮਤਰਨ ਵਾਲੇ ਪਰਵਿੰਦਰ ਸਿੰਘ ਨੇ ਕਾਤਲਾਂ ਨੂੰ ਪਹਿਚਾਣਿਆ ਅਤੇ ਖੁਦ ਭੱਜ ਕੇ ਆਪਣੀ ਜਾਨ ਬਚਾਈ। ਮ੍ਰਿਤਕ ਦੇ ਪਤੀ ਜਸਵੰਤ ਸਿੰਘ ਅਤੇ ਪੁੱਤਰ ਸੰਦੀਪ ਸਿੰਘ ਮੁਤਾਬਕ ਉਨ੍ਹਾਂ ਨੇ ਪੁਲਿਸ ਨੇ ਆਪਣੀ ਜਾਨ ਨੂੰ ਖਤਰਾਂ ਹੋਣ ਸਬੰਧੀ ਸ਼ਿਕਾਇਤ ਦਿੱਤੀ ਹੋਈ ਸੀ ਪਰ ਉਨਾਂ ਦੀ ਅਣਗਹਿਲੀ ਕਾਰਣ ਇਹ ਕਤਲ ਹੋ ਗਿਆ।ਡੀਐਸਪੀ ਰਾਜੇਸ਼ ਛਿੱਬਰ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।

Short URL:tvp http://bit.ly/2s4gqKv

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab