ਕਾਂਗਰਸੀਆਂ ਦੇ ਹੱਥੀ ਚੜੇ ਅਕਾਲੀ, ਕੁੱਟ-ਕੁੱਟ ਤੋੜੀਆਂ ਹੱਡੀਆਂ

ਕਾਂਗਰਸੀਆਂ ਦੇ ਹੱਥੀ ਚੜੇ ਅਕਾਲੀ, ਕੁੱਟ-ਕੁੱਟ ਤੋੜੀਆਂ ਹੱਡੀਆਂ

SHARE

ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਆਖਰੀ ਦਿਨ ਅਕਾਲੀਆਂ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਕਈ ਜਗ੍ਹਾ ਹਿੰਸਕ ਝੜਪਾਂ ਹੋਈਆਂ। ਬਾਘਾਪੁਰਾਣਾ ਦੇ ਤਹਿਸੀਲ ਕੰਪਲੈਕਸ ‘ਚ ਵੀ ਅਕਾਲੀ ਅਤੇ ਕਾਂਗਰਸੀ ਵਰਕਰ ਆਹਮੋ ਸਾਹਮਣੇ ਹੋ ਗਏ।  ਇਸ ਦੌਰਾਨ ਕਈ ਲੋਕਾਂ ਦੀਆਂ ਦਸਤਾਰਾਂ ਉਤਰ ਗਈਆਂ। ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਵਨ ਢੰਡ ‘ਤੇ ਲਾਠੀਆਂ ਨਾਲ ਹਮਲਾ ਕੀਤਾ ਗਿਆ।  ਇਸ ਹਮਲੇ ‘ਚ ਪਵਨ ਢੰਡ ਦੇ ਹੱਥ ਦੀ ਹੱਡੀ ਟੁੱਟ ਗਈ।  ਤਸਵੀਰਾਂ ‘ਚ ਸਾਫ਼ ਵਿਖਾਈ ਦੇ ਰਿਹਾ ਏ ਕਿ ਕਿਵੇਂ ਬਾਘਾਪੁਰਾਣਾ ਦੀ ਤਹਿਸੀਲ ‘ਚ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ। ਅਕਾਲੀ ਦਲ ਦਾ ਆਰੋਪ ਏ ਕਿ ਉਨ੍ਹਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਿਲ ਕਰਨ ਤੋਂ ਰੋਕਣ ਲਈ ਜਾਨਬੂਝ ਕੇ ਮਾਹੌਲ ਖ਼ਰਾਬ ਕੀਤਾ ਗਿਆ। ਅਕਾਲੀ ਆਗੂਆਂ ਮੁਤਾਬਕ ਕਾਂਗਰਸ ਨੇ ਸਾਰੇ 15 ਵਾਰਡਾਂ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਜਦਕਿ ਉਨ੍ਹਾਂ ਦਾ ਸਿਰਫ ਇਕ ਉਮੀਦਵਾਰ ਹੀ ਆਪਣੇ ਕਾਗਜ਼ ਦਾਖ਼ਿਲ ਕਰਵਾ ਸਕਿਆ।  ਅਕਾਲੀ ਦਲ ਨੇ ਬਾਘਾਪੁਰਾਣਾ ‘ਚ ਚੋਣ ਰੱਦ ਕੀਤੇ ਜਾਣ ਦੀ ਮੰਗ ਕੀਤੀ ਏ।

Short URL:tvp http://bit.ly/2nDW3WY