ਕ੍ਰਿਕੇਟਰ ਮੋਂਟੀ ਪਨੇਸਰ ਨੇ ਪੰਜਾਬ ਪੁੱਜ ਆਪਣੇ ਦਾਦਾ ਜੀ ਨੂੰ ਦਿੱਤਾ ਸਰਪ੍ਰਾਈਜ਼

ਕ੍ਰਿਕੇਟਰ ਮੋਂਟੀ ਪਨੇਸਰ ਨੇ ਪੰਜਾਬ ਪੁੱਜ ਆਪਣੇ ਦਾਦਾ ਜੀ ਨੂੰ ਦਿੱਤਾ ਸਰਪ੍ਰਾਈਜ਼

SHARE

ਪੰਜਾਬੀ ਮੂਲ ਦੇ ਇੰਟਰਨੈਸ਼ਨਲ ਕ੍ਰਿਕੇਟਰ ਮੋਂਟੀ ਪਨੇਸਰ ਫਿਰ ਤੋਂ ਕ੍ਰਿਕੇਟ ਖੇਡਣ ਲਈ ਤਿਆਰ ਹਨ| ਮੋਂਟੀ ਪਨੇਸਰ ਇੰਗਲੈਂਡ ਦੀ ਕ੍ਰਿਕੇਟ ਟੀਮ ਦੇ ਮੈਂਬਰ ਰਿਹ ਚੁੱਕੇ ਹਨ ਅਤੇ ਅੱਜਕਲ ਪੰਜਾਬ ਆਏ ਹੋਏ ਹਨ[ਇਹ ਮੋਂਟੀ ਦਾ ਪਹਿਲਾ ਪੰਜਾਬ ਦੌਰਾ ਹੈ| ਮੋਂਟੀ ਪਹਿਲਾਂ ਵੀ ਇੰਗਲੈਂਡ ਕ੍ਰਿਕੇਟ ਟੀਮ ਵਲੋਂ ਖੇਡ ਚੁੱਕੇ ਹਨ ਅਤੇ ਫਿਰ ਤੋਂ ਆਪਣੀ ਵਾਪਸੀ ਲਈ ਮੇਹਨਤ ਕਰ ਰਹੇ ਹਨ| ਇਹਨਾਂ ਹੀ ਨਹੀਂ ਮੋਂਟੀ ਨੇ ਆਈ.ਪੀ.ਐਲ. ਵਿੱਚ ਖੇਡਣ ਦੀ ਵੀ ਦਿਲਚਸਪੀ ਦਿਖਾਈ ਹੈ| ਮੋਂਟੀ ਪਨੇਸਰ ਦਾ ਕਹਿਣਾ ਹੈ ਕਿ ਆਈ.ਪੀ.ਐਲ. ਮੈਚਾਂ ਦੀ ਪਿੱਚ ਬਹੁਤ ਫਲੈਟ ਹੁੰਦੀ ਹੈ ਜਿਸਨਾਲ ਗੇਂਦਬਾਜ਼ਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਦੇ ਘੱਟ ਮੌਕੇ ਮਿਲਦੇ ਹਨ ਇਸਲਈ ਮੈਚ ਵਿੱਚ ਟਰਨਿੰਗ ਪਿੱਚ ਜ਼ਰੂਰ ਹੋਣੀ ਚਾਹੀਦੀ ਹੈ| ਜਦੋਂ ਮੋਂਟੀ ਲੁਧਿਆਣਾ ਦੇ ਆਪਣੇ ਘਰ ਵਿੱਚ ਆਪਣੇ ਦਾਦਾ ਜੀ ਅਤੇ ਭੈਣ ਨੂੰ ਮਿਲਣ ਆਏ ਤਾਂ ਪਿੰਡ ਵਾਸੀਆਂ ਦੇ ਨਾਲ ਨਾਲ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਆਯਾਲੀ, ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਹਰਭਜਨ ਸਿੰਘ ਡੰਗ ਅਤੇ ਕਈ ਹੋਰ ਆਗੂਆਂ ਵਲੋਂ ਉਹਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ|

Short URL:tvp http://bit.ly/2qjSjqt