ਸਿਹਤ ਦੇ ਲਈ ਇਹ ਤਾਂ ਹਾਨੀਕਾਰਕ ਏ !

ਸਿਹਤ ਦੇ ਲਈ ਇਹ ਤਾਂ ਹਾਨੀਕਾਰਕ ਏ !

SHARE

ਮੋਗਾ ਦੀ ਸਬਜ਼ੀ ਮੰਡੀ ‘ਚ ਅੱਜ ਜ਼ਿਲ੍ਹਾ ਫ਼ੂਡ ਸੇਫਟੀ ਵਿਭਾਗ ਵਲੋਂ ਅਚਾਨਕ ਚੈਕਿੰਗ ਕੀਤੀ ਗਈ।  ਦਰਅਸਲ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇਸ ਸਬਜ਼ੀ ਮੰਡੀ ‘ਚ ਅਦਰਕ ਨੂੰ ਤੇਜ਼ਾਬ ਨਾਲ ਧੋ ਕੇ ਅਤੇ ਮਟਰ ਨੂੰ ਰੰਗ ਕਰ ਕੇ ਵੇਚਿਆ ਜਾ ਰਿਹਾ ਏ।  ਚੈਕਿੰਗ ਦੌਰਾਨ ਵਿਭਾਗ ਦੀ ਟੀਮ ਨੂੰ ਵੀ ਇਹ ਪੂਰਾ ਮਾਮਲਾ ਸ਼ੱਕੀ ਜਾਪਿਆ।  ਜਿਸ ਤੋਂ ਬਾਅਦ ਟੀਮ ਨੇ ਅਦਰਕ ਅਤੇ ਮਟਰ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਲੈਬੋਰਟਰੀ ‘ਚ ਭੇਜ ਦਿੱਤਾ। ਹੁਣ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। 

Short URL:tvp http://bit.ly/2nrp8EQ