ਵਿੱਕੀ ਗੌਂਡਰ ਨੇ ਕੈਪਟਨ ਤੋਂ ਮੰਗਿਆ ਜਵਾਬ, ਬਾਦਲ ਦੀ ਕੀਤੀ ਤਾਰੀਫ਼

ਵਿੱਕੀ ਗੌਂਡਰ ਨੇ ਕੈਪਟਨ ਤੋਂ ਮੰਗਿਆ ਜਵਾਬ, ਬਾਦਲ ਦੀ ਕੀਤੀ ਤਾਰੀਫ਼

SHARE

ਪੁਲਿਸ ਅਤੇ ਸਰਕਾਰ ਲਈ ਸਿਰਦਰਦ ਬਣ ਚੁੱਕੇ ਗੈਂਗਸਟਰ ਵਿੱਕੀ ਗੋਂਡਰ ਨੇ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ| ਵਿੱਕੀ ਗੋਂਡਰ ਸਰਾਵਾਂ ਬੋਦਲਾ ਨਾਮੀ ਫੇਸਬੁੱਕ ਪੇਜ ਤੇ ਇਕ ਪੋਸਟ ਰਾਹੀਂ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਦੀ ਭੂਮਿਕਾ ਨੂੰ ਰੱਜ ਕੇ ਕੋਸਿਆ ਗਿਆ ਹੈ| ਬਠਿੰਡਾ ਮੁਕਾਬਲੇ ਚ ਪੁਲਿਸ ਦੇ ਐਨਕਾਉਟਰ ਨੂੰ ਜਾਅਲੀ ਦੱਸਣ ਮਗਰੋਂ ਵਿੱਕੀ ਗੋਂਡਰ ਨੇ ਕੈਪਟਨ ਨੂੰ ਪੰਜਾਬੀਆਂ ਨਾਲ ਕੀਤੇ ਵਾਅਦੇ ਵੀ ਯਾਦ ਦੁਆਵੇ| ਹਰ ਘਰ ਨੌਕਰੀ, ਨੌਜਵਾਨਾਂ ਨੂੰ ਸਮਾਰਟ ਫੋਨ, ਬੁਢ਼ਾਪਾ ਪੈਨਸ਼ਨ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਬੰਧੀ ਕੈਪਟਨ ਸਰਕਾਰ ਦੇ ਵਾਅਦਿਆਂ ਤੇ ਸਵਾਲ ਚੁੱਕਦੇ ਵਿੱਕੀ ਗੋਂਡਰ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ  ਬਾਦਲ ਕੋਲੋਂ ਮਦਦ ਮੰਗੀ ਹੈ| ਇਸ ਪੋਸਟ ਮੁਤਾਬਕ ਪ੍ਰਭਦੀਪ ਨੂੰ ਇਨਸਾਫ਼ ਦਵਾਉਣ ਲਈ ਗੋਂਡਰ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ਉਮੀਦ ਹੈ| ਇਥੇ ਦੱਸਣਯੋਗ ਹੈ ਕਿ ਨਾਭਾ ਜੇਲ ਬ੍ਰੇਕ ਸਮੇਂ ਸੂਬੇ ‘ਚ ਸ਼ਿਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਸੀ ਅਤੇ ਇਹ ਖੂੰਖਾਰ ਗੈਂਗਸਟਰ ਆਪਣੀ ਪੋਸਟ ‘ਚ ਪ੍ਰਕਾਸ਼ ਸਿੰਘ ਬਾਦਲ ਨਾਲ ਕਰੀਬੀਅਤ ਦਿਖਾ ਰਿਹੈ| ਫਿਲਹਾਲ ਸੱਚਾਈ ਕੁੱਝ ਵੀ ਹੋਵੇ ਪਰ ਇਸ ਪੇਜ ਦੀਆਂ ਪੋਸਟਾਂ ਕਾਫੀ ਹੱਦ ਤੱਕ ਵਿੱਕੀ ਗੋਂਡਰ ਦੀਆਂ ਅਸਲੀਅਤਾਂ ਨਾਲ ਜੁੜੀਆਂ ਹੋਈਆਂ ਨੇ|

Short URL:tvp http://bit.ly/2BEYhst

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab