ਜਲਦ ਸੁਲਝ ਸਕਦੀ ਹੈ ਗਵਿੰਦਰ ਗਰੇਵਾਲ ਕਤਲ ਕੇਸ ਦੀ ਗੁੱਥੀ

ਜਲਦ ਸੁਲਝ ਸਕਦੀ ਹੈ ਗਵਿੰਦਰ ਗਰੇਵਾਲ ਕਤਲ ਕੇਸ ਦੀ ਗੁੱਥੀ

ਜਾਂਚ ਟੀਮ ਨੇ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ

SHARE

ਵੈਨਕੂਵਰ: ਗਵਿੰਦਰ ਗਰੇਵਾਲ ਕਤਲ ਕੇਸ ’ਚ ਜਾਂਚ ਟੀਮ ਨੇ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ। 2017 ਦਸੰਬਰ ’ਚ ਹੋਏ ਇਸ ਕਤਲ ਦੀ ਜਾਂਚ ਉਦੋਂ ਤੋਂ ਹੀ ਚੱਲ ਰਹੀ ਹੈ। ਤੇ ਹੁਣ ਜਾਂਚ ਟੀਮ ਨੇ ਮਾਮਲੇ ਸਬੰਧੀ ਦੋ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਸਮੇਤ ਗੱਡੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਪੁਲਿਸ ਦਾ ਮੰਨਣਾ ਹੈ ਕਿ ਮਾਮਲੇ ’ਚ ਇਨ੍ਹਾਂ ਵਿਅਕਤੀਆਂ ਦੀ ਸ਼ਮੂਲੀਅਤ ਹੋ ਸਕਦੀ ਹੈ। 30 ਸਾਲਾ ਗਵਿੰਦਰ ਗਰੇਵਾਲ ਦੀ ਵੈਨਕੂਵਰ ’ਚ ਉਸਦੇ ਅਪਾਰਟਮੈਂਟ ’ਚ ਪੁਲਿਸ ਨੂੰ ਲਾਸ਼ ਮਿਲੀ ਸੀ।

ਦਸੰਬਰ 2017 ਦੇ ਮਾਮਲੇ ਦੀ ਹੁਣ ਤੱਕ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤੇ ਇਸ ਸਮੇਂ ਸੀਸੀਟੀਵੀ ਫੂਟੇਜ ਦੇ ਅਧਾਰ ’ਤੇ ਪੁਲਿਸ ਨੇ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ। ਜਿਨ੍ਹਾਂ ’ਚ ਸ਼ੱਕੀ ਵਿਅਕਤੀਆਂ ਦੇ ਚਿਹਰੇ ਪੂਰੀ ਤਰ੍ਹਾਂ ਸਾਫ਼ ਦਿਖਾਈ ਨਹੀਂ ਦੇ ਰਹੇ। ਪਰ ਤਸਵੀਰਾਂ ਜਾਰੀ ਕਰਨ ਸਮੇਤ ਇਨ੍ਹਾਂ ਵਿਅਕਤੀਆਂ ਬਾਰੇ ਪੁਲਿਸ ਨੇ ਜਾਣਕਾਰੀ ਵੀ ਸਾਂਝੀ ਕੀਤੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਦੋਵੇਂ ਵਿਅਕਤੀ ਸਾਊਥ ਏਸ਼ੀਅਨ ਹੀ ਹਨ।


ਪਹਿਲੇ ਵਿਅਕਤੀ ਬਾਰੇ ਦੱਸਿਆ ਗਿਆ ਹੈ ਕਿ ਉਹ ਸਾਊਥ ਏਸ਼ੀਅਨ ਹੈ, ਜਿਸਦੀ ਉਮਰ 20-25 ਸਾਲ ਦੇ ਦਰਮਿਆਨ ਹੈ। ਤੇ ਉਸਨੇ ਕਾਲ਼ੀ ਜੈਕੇਟ ਨਾਲ ਚਿੱਟੀ ਕਮੀਜ਼ ਪਾਈ ਹੋਈ ਸੀ।

ਦੂਜੇ ਵਿਅਕਤੀ ਬਾਰੇ ਦੱਸਿਆ ਗਿਆ ਹੈ ਕਿ ਉਹ ਵੀ ਸਾਊਥ ਏਸ਼ੀਅਨ ਹੈ, ਜਿਸਦੀ ਉਮਰ 25 ਤੋਂ 30 ਸਾਲ ਦੇ ਦਰਮਿਆਨ ਹੈ। ਉਸਨੇ ਦਾੜੀ ਵੀ ਰੱਖੀ ਹੋਈ ਹੈ ਤੇ ਗੂੜੇ ਰੰਗ ਦੀ ਜੈਕੇਟ ਪਾਈ ਹੋਈ ਸੀ।

ਜਾਂਚ ਟੀਮ ਨੇ ਮਾਮਲੇ ’ਚ ਲੋਕਾਂ ਤੋਂ ਮਦਦ ਮੰਗੀ ਹੈ। ਕਿ ਇਨ੍ਹਾਂ ਸ਼ੱਕੀ ਵਿਅਕਤੀਆਂ ਬਾਰੇ ਜੇਕਰ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨਾਲ ਸਾਂਝੀ ਜਰੂਰ ਕਰਨ।ਜਿਨ੍ਹਾਂ ਕੋਲ਼ Lexus RS350 ਜਾਂ Nissan Titan ਗੱਡੀ ਸੀ।ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਦੀ ਭਾਲ਼ ਕਰਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਆਖਿਰ ਗਰੇਵਾਲ ਦੀ ਮੌਤ ਕਿਵੇਂ ਹੋਈ ਸੀ।ਦਰਅਸਲ ਗਵਿੰਦਰ ਗਰੇਵਾਲ ਦੇ ਸਬੰਧ ਗੈਂਗਵਾਰ ਨਾਲ ਸਨ।
ਜੇਕਰ ਕਿਸੇ ਨੂੰ ਵੀ ਇਨ੍ਹਾਂ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਆਈ.ਐੱਚ.ਆਈ.ਟੀ. ਨਾਲ 1-877-551-4448 ਜਾਂ ਫਿਰ ਕਰਾਈਮ ਸਟਾਪਰ ਨਾਲ 1-800-222-8477 ’ਤੇ ਸੰਪਰਕ ਕਰ ਸਕਦੇ ਹਨ।

Short URL:tvp http://bit.ly/2JnApwD

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab