ਸਹੇਲੀ ਨੇ ਫੜ੍ਹਵਾਇਆ ਖਤਰਨਾਕ ਗੈਂਗਸਟਰ!

ਸਹੇਲੀ ਨੇ ਫੜ੍ਹਵਾਇਆ ਖਤਰਨਾਕ ਗੈਂਗਸਟਰ!

ਸੋਸ਼ਲ ਮੀਡਿਆ 'ਤੇ ਗ੍ਰਿਫਤਾਰੀ ਦੀ ਖਬਰ ਮਗਰੋਂ ਪੁਲਿਸ ਨੇ ਕੀਤਾ ਖੁਲਾਸਾ

SHARE

ਹਰਿਆਣਾ: ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਸੱਜਾ ਹੱਥ ਮੰਨਿਆਂ ਜਾਂਦਾ ਸੰਪਤ ਨੇਹਰਾ ਕਾਫੀ ਤੇਜ਼ ਤਰਾਰ ਗੈਂਗਸਟਰ ਹੈ ਜੋਕਿ ਪੁਲਿਸ ਨੂੰ ਕਈ ਵਾਰ ਚਕਮਾ ਦੇ ਕੇ ਫਰਾਰ ਹੋਣ ‘ਚ ਕਾਮਯਾਬ ਰਿਹਾ ਹੈ. ਪਰ ਇਸ ਤੇਜ਼ ਤਰਾਰ ਗੈਂਗਸਟਰ ਨੂੰ ਉਸਦੀ ਸਹੇਲੀ ਦਾ ਮੋਹ ਭਾਰੀ ਪੈ ਗਿਆ. ਪੁਲਿਸ ਨੂੰ ਸੂਚਨਾ ਮਿਲੀ ਕਿ ਸੰਪਤ ਨੇਹਰਾ ਹਿਸਾਰ ‘ਚ ਰਹਿੰਦੀ ਆਪਣੀ ਸਹੇਲੀ ਨਾਲ ਫੋਨ ‘ਤੇ ਗੱਲ ਕਰਦਾ ਹੈ. ਪੁਲਿਸ ਨੇ ਉਸਦੀ ਸਹੇਲੀ ਦਾ ਮੋਬਾਇਲ ਟ੍ਰੇਸ ‘ਤੇ ਲਗਾਇਆ. ਪੁਲਿਸ ਦਾ ਸ਼ੱਕ ਸਹੀ ਨਿਕਲਿਆ ਤੇ ਸੰਪਤ ਨੇ ਆਪਣੀ ਸਹੇਲੀ ਨੂੰ ਕਾਲ ਕੀਤਾ. ਪੁਲਿਸ ਨੇ ਕਾਲ ਟ੍ਰੇਸ ਕੀਤੀ ਤਾਂ ਸੰਪਤ ਦੀ ਲੋਕੇਸ਼ਨ ਆਂਧਰ ਪ੍ਰਦੇਸ਼ ਆ ਰਹੀ ਸੀ. ਇਸ ਦੌਰਾਨ ਪੂਰਾ ਜਾਲ ਵਿਛਾਕੇ ਹਰਿਆਣਾ ਦੀ ਐਸ.ਟੀ.ਐਫ. ਨੇ ਸੰਪਤ ਨੇਹਰਾ ਨੂੰ ਦਬੋਚ ਲਿਆ.

ਸੰਪਤ ਨੇਹਰਾ ਦੀ ਗ੍ਰਿਫਤਾਰੀ ਦੀ ਖਬਰ ਸੋਸ਼ਲ ਮੀਡਿਆ ‘ਤੇ ਅੱਗ ਵਾਂਗਰ ਫੈਲੀ. ਬਿਸ਼ਨੋਈ ਗੈਂਗ ਨੂੰ ਡਰ ਸੀ ਕਿ ਕਿਧਰੇ ਸੰਪਤ ਨੇਹਰਾ ਦਾ ਜਾਅਲੀ ਐਨਕਾਊਂਟਰ ਹੀ ਨਾ ਕਰ ਦਿੱਤਾ ਜਾਵੇ. ਅੱਗ ਵਾਂਗਰ ਇਸ ਖਬਰ ਤੋਂ ਬਾਅਦ ਪੁਲਿਸ ਨੂੰ ਵੀ ਸੰਪਤ ਨੇਹਰਾ ਦੀ ਗ੍ਰਿਫਤਾਰੀ ਬਾਰੇ ਖੁਲਾਸਾ ਕਰਨਾ ਪਿਆ. ਦੱਸਣਯੋਗ ਹੈ ਕਿ ਆਂਧਰਾ ਪ੍ਰਦੇਸ਼ ‘ਚ ਬੈਠਾ ਸੰਪਤ ਨੇਹਰਾ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ ‘ਚ ਵੱਡੇ ਉਦ੍ਯੋਗਪਤੀਆਂ ਤੋਂ ਕਰੋੜਾਂ ਰੁਪਏ ਦੀ ਫ਼ਿਰੌਤੀ ਮੰਗ ਰਿਹਾ ਸੀ. ਇਸਤੋ ਇਲਾਵਾ ਹਾਲ ਹੀ ‘ਚ ਸੰਪਤ ਨੇਹਰਾ ਨੇ ਜਾਰਡਨ ਦਾ ਕਤਲ ਕੀਤਾ ਸੀ. ਫਿਲਹਾਲ ਪੁਲਿਸ ਵੱਲੋਂ ਸੰਪਤ ਪਾਸੋਂ ਪੁਛ ਪੜਤਾਲ ਕਰਕੇ ਅਹਿਮ ਖੁਲਾਸੇ ਹੋਣ ਦਾ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ.

Short URL:tvp http://bit.ly/2HsoMT7

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab