ਲੁਧਿਆਣਾ ‘ਚ ਗੁੰਡਾਗਰਦੀ ਦੀਆਂ ਹੱਦਾਂ ਪਾਰ, ਵੀਡਿਓ ਵੇਖ ਦਹਿਲਦਾ ਹੈ ਦਿਲ

ਲੁਧਿਆਣਾ ‘ਚ ਗੁੰਡਾਗਰਦੀ ਦੀਆਂ ਹੱਦਾਂ ਪਾਰ, ਵੀਡਿਓ ਵੇਖ ਦਹਿਲਦਾ ਹੈ ਦਿਲ

SHARE

ਲੁਧਿਆਣਾ: ਲੁਧਿਆਣਾ ਦੇ ਅਮਰਪੁਰਾ ਇਲਾਕੇ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੁਰਾਣੀ ਰੰਜਸ਼ ਨੂੰ ਲੈਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਇਸ ਦੌਰਾਨ ਦੋਹਾਂ ਧਿਰਾਂ ‘ਚ ਹੱਥੋਪਾਈ ਹੋਈ। ਗੱਲ੍ਹ ਇੰਨੀ ਵੱਧ ਗਈ ਕਿ ਇੱਕ ਦੂਜੇ ‘ਤੇ ਬੋਤਲਾਂ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਣ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਇੱਥੇ ਹੀ ਬਸ ਨਹੀਂ ਹੋਈ, ਇਸ ਝਗੜੇ ਤੋਂ ਬਾਅਦ ਜਦ ਇੱਕ ਧਿਰ ਪੁਲਿਸ ਕੋਲ ਸ਼ਿਕਾਇਤ ਕਰਨ ਜਾ ਰਹੀ ਸੀ ਤਾਂ ਦੂਜੀ ਧਿਰ ਦੇ ਵਿਅਕਤੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਗੁੰਡਾਗਰਦੀ ਦੀਆਂ ਹੱਦਾਂ ਪਾਰ ਕਰਦੀ ਇਸ ਘਟਨਾ ਦੀ ਸੀਸੀਟੀਵੀ ਫੂਟੇਜ ਸਾਹਮਣੇ ਆਈ ਹੈ। ਇਸ ਫੂਟੇਜ ‘ਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿ ਤਰਾਂ ਬੇਖੌਫ ਬਦਮਾਸ਼ ਸ਼ਰੇਆਮ ਗੂੰਡਾਗਰਦੀ ਕਰ ਰਹੇ ਹਨ। ਹਾਲਾਂਕਿ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਪੁਲਿਸ ਵੱਲੋਂ ਇਸ ਮਾਮਲੇ ਦੀ ਕਾਰਵਾਈ ਦਾ ਗੱਲ੍ਹ ਹੀ ਆਖੀ ਜਾ ਰਹੀ ਹੈ।

Short URL:tvp http://bit.ly/2qLz35V