ਬਲਾਤਕਾਰੀ ਬਾਬਾ ਗੁਰਮੀਤ ਕਰਦਾ ਸੀ ਮਨੁੱਖੀ ਅੰਗਾਂ ਦਾ ਗੈਰ-ਕਾਨੂੰਨੀ ਵਪਾਰ

ਬਲਾਤਕਾਰੀ ਬਾਬਾ ਗੁਰਮੀਤ ਕਰਦਾ ਸੀ ਮਨੁੱਖੀ ਅੰਗਾਂ ਦਾ ਗੈਰ-ਕਾਨੂੰਨੀ ਵਪਾਰ

SHARE

ਡੇਰਾ ਸਿਰਸਾ ‘ਚ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਤਲਾਸ਼ੀ ਮੁਹਿੰਮ ਖ਼ਤਮ ਹੋਣ ਤੋਂ ਬਾਅਦ ਕਈ ਖੁਲਾਸੇ ਹੋਏ ਹਨ।ਕੋਰਟ ਕਮਿਸ਼ਨਰ ਜਸਟਿਸ ਪਵਾਰ ਨੇ ਫਾਈਨਲ ਰਿਪੋਰਟ ਤਿਆਰ ਕਰ ਲਈ ਏ, ਜਿਸਨੂੰ ਸੀਲਬੰਦ ਲਿਫਾਫੇ ‘ਚ ਹਾਈਕੋਰਟ ਨੂੰ ਸੌਂਪਿਆ ਜਾਵੇਗਾ। ਇਸ ਤਲਾਸ਼ੀ ਮੁਹਿੰਮ ਦੌਰਾਨ ਪਹਿਲਾਂ ਬੈਨਡ ਭਾਰਤੀ ਕਰੰਸੀ ਜ਼ਬਪ ਹੋਣ ਤੋਂ ਬਾਅਦ ਜਿਥੇ ਦੂਸਰੇ ਦਿਨ ਬਾਬੇ ਦੀ ਗੁਫਾ ‘ਚੋਂ ਸਾਧਵੀਆਂ ਨੂੰ ਜਾਂਦੀ ਸੁਰੰਗ ਅਤੇ ਹੋਰ ਖੂਫੀਆ ਸੁਰੰਗ ਦਾ ਖੁਲਾਸਾ ਹੋਇਆ ਸੀ ਉਥੇ ਹੀ ਤੀਜੇ ਦਿਨ ਵੀ ਕਈ ਹੈਰਾਨੀਜਨਕ ਖੁਲਾਸੇ ਹੋਏ।  ਜਾਂਚ ਕਰ ਰਹੇ ਅਧਿਕਾਰੀਆਂ ਨੂੰ ਡੇਰੇ ਦੇ ਅੰਦਰ ਹਸਪਤਾਲ ‘ਚ ਨਾਜਾਇਜ਼ ਤੌਰ ‘ਤੇ ਚਲਾਏ ਜਾ ਰਹੇ ਇੱਕ ਸਕਿਨ ਬੈਂਕ ਬਾਰੇ ਪਤਾ ਚਲਿਆ ਏ। ਇਸ ਤੋਂ ਇਲਾਵਾ ਅੰਗ ਦਾਨ ਲਈ ਲਾਸ਼ਾਂ ਨੂੰ ਦੂਜੇ ਹਸਪਤਾਲਾਂ ‘ਚ ਭੇਜਣ ਦੀ ਵੀ ਗੱਲ ਸਾਹਮਣੇ ਆਈ ਏ। ਇਹ ਸਾਰਾ ਕੰਮ ਬਿਨਾ ਲਾਇਸੇਂਸ ਤੋਂ ਕੀਤਾ ਜਾ ਰਿਹਾ ਸੀ। ਡੇਰੇ ਵਲੋਂ ਅੰਗਦਾਨ ਦਾ ਕੋਈ ਰਿਕਾਰਡ ਵੀ ਪੇਸ਼ ਨਹੀਂ ਕੀਤਾ ਜਾ ਸਕਿਆ। ਜਿਸ ਕਾਰਨ ਡੇਰੇ ਦੇ ਪ੍ਰਬੰਧਕਾਂ ਖ਼ਿਲਾਫ਼ ਅਲਗ ਤੋਂ ਮਾਮਲਾ ਦਰਜ ਕੀਤਾ ਜਾਵੇਗਾ।ਤਲਾਸ਼ੀ ਮੁਹਿੰਮ ਖਤਮ ਹੋਣ ਤੋਂ ਬਾਅਦ ਹੁਣ ਸਿਰਸਾ ‘ਚ ਇੰਟਰਨੇਟ ਸੇਵਾਵਾ ਬਹਾਲ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸਵੇਰ ਤੋਂ ਸ਼ਾਮ ਤੱਕ ਕਰਫਿਊ ‘ਚ ਢਿੱਲ ਵੀ ਦਿੱਤੀ ਜਾਵੇਗੀ।

Short URL:tvp http://bit.ly/2jhcg1T