ਟਾਈਮ ਨੇ ਲਗਾਇਆ ਜ਼ਖਮਾਂ ‘ਤੇ ਮੱਲ੍ਹਮ: ਗੁਰਮੇਹਰ ਕੌਰ

ਟਾਈਮ ਨੇ ਲਗਾਇਆ ਜ਼ਖਮਾਂ ‘ਤੇ ਮੱਲ੍ਹਮ: ਗੁਰਮੇਹਰ ਕੌਰ

SHARE
ਕਾਰਗਿਲ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਧੀ ਗੁਰਮੇਹਰ ਕੌਰ ਇੱਕ ਵਾਰ ਫ਼ਿਰ ਚਰਚਾ ਏ।  ਬੋਲਣ ਦੀ ਆਜ਼ਾਦੀ ਦੀ ਹਮਾਇਤੀ ਗੁਰਮੇਹਰ ਕੌਰ ਨੂੰ ਦੁਨੀਆ ਦੀ ਪ੍ਰਸਿੱਧ ਟਾਈਮ ਮੈਗਜ਼ੀਨ ਨੇ ਨਵੇਂ ਜ਼ਮਾਨੇ ਦੀ ਲੀਡਰ ਚੁਣਿਆ ਏ।  ਟਾਈਮ ਮੈਗਜ਼ੀਨ ਦੀ ਨੈਕਸਟ ਜੈਨਰੇਸ਼ਨ ਲੀਡਰਸ ਟਾਪ 10  ਦੀ ਲਿਸਟ ‘ਚ ਗੁਰਮੇਹਰ ਕੌਰ ਦਾ ਨਾਂ ਸ਼ਾਮਿਲ ਏ।  ਇਸ ਲਿਸਟ ‘ਚ ਸ਼ਾਮਿਲ ਹੋਣ ਵਾਲੀ ਗੁਰਮੇਹਰ ਕੌਰ ਪਹਿਲੀ ਭਾਰਤੀ ਕੁੜੀ ਏ।  ਜਲੰਧਰ ਦੀ ਰਹਿਣ ਵਾਲੀ ਗੁਰਮੇਹਰ ਕੌਰ ਨੇ ਇਹ ਪ੍ਰਾਪਤੀ ਹਾਸਿਲ ਕਰਨ ਤੋਂ ਬਾਅਦ ਟੀਵੀ ਪੰਜਾਬ ਨਾਲ ਖ਼ਾਸ ਤੌਰ ‘ਤੇ ਗੱਲਬਾਤ ਕੀਤੀ।  
ਗੁਰਮੇਹਰ ਮੁਤਾਬਕ ਜਿਸ ਵੇਲੇ ਉਸਨੇ ਪਾਕਿਸਤਾਨ ਵਲ ਦੋਸਤੀ ਦਾ ਹੱਥ ਵਧਾਉਣ ਅਤੇ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਹਮਾਇਤ ਕੀਤੀ ਸੀ ਤਾਂ ਉਸਨੂੰ ਸੋਸ਼ਲ ਮੀਡੀਆ ‘ਤੇ ਗਾਲਾਂ ਕੱਢੀਆਂ ਗਈਆਂ ਅਤੇ ਉਸ ਨਾਲ ਰੇਪ ਤੱਕ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।  ਇਸ ਦੌਰਾਨ ਬਹੁਤ ਸਾਰੇ ਲੋਕ ਉਸਦੇ ਸਮਰਥਨ ‘ਚ ਵੀ ਅੱਗੇ ਆਏ।  ਪਰ ਟਾਈਮ ਮੈਗਜ਼ੀਨ ਵਲੋਂ ਉਸਨੂੰ ਨੈਕਸਟ ਜੈਨਰੇਸ਼ਨ ਲੀਡਰ ਚੁਣੇ ਜਾਣ ਤੋਂ ਬਾਅਦ ਇੰਝ ਮਹਿਸੂਸ ਹੋ ਰਿਹਾ ਏ ਜਿਵੇਂ ਬਹੁਤ ਸਾਰੇ ਦਰਦ ਤੋਂ ਬਾਅਦ ਕਿਸੇ ਨੇ ਜ਼ਖਮਾਂ ‘ਤੇ ਮਲ੍ਹਮ ਲਗਾ ਦਿੱਤਾ ਹੋਵੇ।  ਗੁਰਮੇਹਰ ਮੁਤਾਬਕ ਇਹ ਮਾਨ ਹਾਸਿਲ ਕਰਨ ਤੋਂ ਬਾਅਦ ਉਸ ਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਵੱਧ ਗਈਆਂ ਏ ਅਤੇ ਹੁਣ ਉਹ ਲੋਕਾਂ ਦੀਆਂ ਉਮੀਦਾਂ ‘ਤੇ ਪੂਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੇਗੀ। 
Short URL:tvp http://bit.ly/2kNjhIB