Harjit Sajjan to Captain Amarinder: ਸ਼ਿਸ਼ਟਾਚਾਰ ਨਾਤੇ ਮਿਲਣਾ ਚਾਹੀਦਾ, ਮਿਲਣਾ ਨਾ ਮਿਲਣਾ...

Harjit Sajjan to Captain Amarinder: ਸ਼ਿਸ਼ਟਾਚਾਰ ਨਾਤੇ ਮਿਲਣਾ ਚਾਹੀਦਾ, ਮਿਲਣਾ ਨਾ ਮਿਲਣਾ ਕੈਪਟਨ ਦੀ ਮਰਜ਼ੀ

SHARE

New Delhi: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਨਾ ਮਿਲਣ ਦੀ ਜਿੱਦ ਦੀ ਲਗਾਤਾਰ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਭਾਰਤ ਪਹੁੰਚਣ ਤੇ ਹਰਜੀਤ ਸਿੰਘ ਸੱਜਣ ਨੂੰ ਖੂਬ ਮਾਣ ਸਤਿਕਾਰ ਮਿਲਿਆ।

ਭਾਰਤ ਦੌਰੇ ‘ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਨੇ ਪ੍ਰੈੱਸ ਕਾਂਨਫਰੰਸ ਦੌਰਾਨ ਪਹਿਲੀ ਵਾਰ ਖੁੱਲ ਕੇ ਕੈਪਟਨ ਦੇ ਉਹਨਾਂ ਨੂੰ ਨਾ ਮਿਲਣ ਦੇ ਫੈਸਲੇ ਤੇ ਟਿੱਪਣੀ ਕੀਤੀ। ਸੱਜਣ ਨੇ ਕਿਹਾ ਕਿ ਜੇਕਰ ਕੈਪਟਨ ਉਨ੍ਹਾਂ ਨੂੰ ਨਹੀਂ ਮਿਲਣਾ ਚਾਹੁੰਦੇ ਤਾਂ ਉਹਨਾਂ ਦੀ ਮਰਜੀ ਹੈ। ਪਰ ਸ਼ਿਸ਼ਟਾਚਾਰ ਨਾਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਉਹਨਾਂ ਦੀ ਮੁਲਾਕਾਤ ਹੋਣਾ ਚੰਗੀ ਗੱਲ ਸੀ।

ਸੱਜਣ ਨੇ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਹੋਣ ਲਈ ਆਏ ਹਨ।  ਉਨ੍ਹਾਂ ਕਿਹਾ ਕਿ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ ਤੇ ਅਪਾਣੇ ਜੱਦੀ ਪਿੰਡ ਵੀ ਜ਼ਰੂਰ ਜਾਣਗੇ। ਸੱਜਣ ਨੇ ਕਿਹਾ ਕਿ ਉਹ ਦੋਵਾਂ ਮੁਲਕਾਂ ਦੇ ਦੁਵੱਲੇ ਸੰਬੰਧਾਂ ਨੂੰ ਵਧੇਰੇ ਮਜ਼ਬੂਤ ਬਣਾਉਣਾ ਹੀ ਉਹਨਾਂ ਦੀ ਕੋਸ਼ਿਸ ਹੋਵੇਗੀ।

Short URL:tvp http://bit.ly/2pzAvYz

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab