ਫਿਰ ਫਸੇ ਹਰਸਿਮਰਤ ਬਾਦਲ ਅਤੇ ਭਗਵੰਤ ਮਾਨ ਦੇ ਸਿੰਙ

ਫਿਰ ਫਸੇ ਹਰਸਿਮਰਤ ਬਾਦਲ ਅਤੇ ਭਗਵੰਤ ਮਾਨ ਦੇ ਸਿੰਙ

SHARE
ਸਾਲ 2019 ਦੀਆਂ ਚੋਣਾਂ ‘ਚ ਜਿੱਤ ਹਾਸਿਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੀ ਰਾਹ ‘ਤੇ ਤੁਰੇਗਾ।  ਇਸ ਗੱਲ ਦਾ ਅੰਦਾਜ਼ਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਭਗਵੰਤ ਮਾਨ ਨੂੰ ਕੀਤੇ ਚੈਲੰਜ ਤੋਂ ਲਗਾਇਆ ਜਾ ਸਕਦਾ ਹੈ। ਸੰਗਰੂਰ ਦੇ ਪਿੰਡ ਖੇੜੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਬਾਦਲ ਨੇ ਭਗਵੰਤ ਮਾਨ ਨੂੰ ਚੈਲੇਂਜ ਕੀਤਾ ਕਿ ਉਹ ਜਿਸ ਥਾਂ ਤੋਂ ਵੀ ਚੋਣ ਲੜਨਗੇ, ਉਹ ਵੀ ਉਸੇ ਥਾਂ ਤੋਂ ਉਨ੍ਹਾਂ ਨੂੰ ਟੱਕਰ ਦੇਣਗੇ। ਬੀਬੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਹੀ ਬੀ ਟੀਮ ਹੈ ਅਤੇ ਆਪ ਦਾ ਝਾੜੂ ਹੁਣ ਤੀਲਾ ਤੀਲਾ ਹੋ ਚੁੱਕਾ ਹੈ।  ਇਸ ਲਈ ਭਗਵੰਤ ਮਾਨ  ਨਾ ਸਿਰਫ਼ ਆਪਣਾ ਹਲਕਾ ਬਦਲਣਗੇ ਬਲਕਿ ਪਾਰਟੀ ਵੀ ਬਦਲਣਗੇ। ਹਰਸਿਮਰਤ ਬਾਦਲ ਨੇ ਇਸ ਗੱਲ ਦੀ ਵੀ ਭਵਿੱਖਬਾਣੀ ਕੀਤੀ ਕਿ ਭਗਵੰਤ ਮਾਨ ਜਲਦੀ ਹੀ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਭਗਵੰਤ ਮਾਨ ‘ਤੇ ਸ਼ਰਾਬੀ ਹੋਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਮਾਨ ਤੋਂ ਦੁਖੀ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਨੂੰ ਸ਼ਿਕਾਇਤ ਦੇਕੇ ਭਗਵੰਤ ਮਾਨ ਦੇ ਸੰਸਦ ਅੰਦਰ ਆਉਣ ‘ਤੇ ਰੋਕ ਲਗਾਉਣ ਦੀ ਗੱਲ ਕਹੀ ਸੀ।
ਹਰਸਿਮਰਤ ਬਾਦਲ ਦੇ ਇਸ ਬਿਆਨ ਦਾ ਭਗਵੰਤ ਮਾਨ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਭਗਵੰਤ ਮਾਨ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਉਹ ਆਪਣਾ ਹਲਕਾ ਛੱਡ ਕੇ ਕਿਸੇ ਹੋਰ ਹਲਕੇ ਤੋਂ ਚੋਣ ਨਹੀਂ ਲੜਨਗੇ। ਪਰ ਅਕਾਲੀਆਂ ਨੂੰ ਵਾਰ ਵਾਰ ਉਨ੍ਹਾਂ ਦਾ ਡਰ ਸਤਾ ਰਿਹਾ ਹੈ, ਇਸ ਲਈ ਉਹ ਦਿਨ ਰਾਤ ਸਿਰਫ ਉਨ੍ਹਾਂ ਦਾ ਨਾਮ ਜੱਪ ਰਹੇ ਹਨ।  ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਹੀਂ ਸਗੋਂ ਅਕਾਲੀ ਦਲ ਕਾਂਗਰਸ ਨਾਲ ਮਿਲਿਆ ਹੋਇਆ ਹੈ, ਇਸੇ ਲਈ ਕੈਪਟਨ ਆਪਣੇ ਭਤੀਜੇ ਅਤੇ ਹਰਸਿਮਰਤ ਦੇ ਭਰਾ ਬਿਕਰਮ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੇ।  ਪੰਜਾਬ ਦਾ ਬੱਚਾ ਬੱਚਾ ਇਨ੍ਹਾਂ ਦੋਵਾਂ ਪਾਰਟੀਆਂ ਦੇ ਲੁਕਵੇਂ ਗਠਜੋੜ ਤੋਂ ਵਾਕਫ਼ ਹੈ।  ਭਗਵੰਤ ਨੇ ਹਰਸਿਮਰਤ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਜੇਕਰ ਸਾਂਸਦਾਂ ਨੇ ਉਨ੍ਹਾਂ ਖ਼ਿਲਾਫ਼ ਸਪੀਕਰ ਨੂੰ ਕੋਈ ਚਿਠੀ ਲਿਖੀ ਹੈ ਤਾਂ ਉਸ ਚਿਠੀ ਨੂੰ ਉਹ ਜਨਤਕ ਕਰਨ।  ਭਗਵੰਤ ਮਾਨ ਨੇ ਬੀਬੀ ਬਾਦਲ ਨੂੰ ਝੂਠ ਨਾ ਫੈਲਾਉਣ ਦੀ ਨਸੀਹਤ ਵੀ ਦਿੱਤੀ।
Short URL:tvp http://bit.ly/2MjXr9i

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab