ਵਿਧਾਨ ਸਭਾ ਦਾ speaker ਗੁੰਡਾ: Harsimrat Kaur Badal

ਵਿਧਾਨ ਸਭਾ ਦਾ speaker ਗੁੰਡਾ: Harsimrat Kaur Badal

SHARE

Amritsar: ਵਿਧਾਨ ਸਭਾ ਦੇ ਸਪੀਕਰ ਨੂੰ ਸਰਕਾਰ ਦਾ ਪਿੱਠੂ ਤੇ ਗੁੱਡਾ ਹੈ। ਇਹ ਕਹਿਣਾ ਹੈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ।ਦਰਅਸਲ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਹੋਏ ਸਨ ਜਿਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ੍ਹ ਕਰਦਿਆਂ ਵਿਧਾਨ ਸਭਾ ‘ਚ ਬੀਤੇ ਦਿਨ ਹੋਏ ਹੰਗਾਮੇ ਨੂੰ ਬੇਹੱਦ ਮੰਦਭਾਗਾ ਦੱਸਿਆ ਹੈ। ਹਰਸਿਮਰਤ ਦਾ ਕਹਿਣਾ ਹੈ ਕਿ ਸਿੱਖ ਪੰਥ ਵਾਲੀ ਸਰਕਾਰ ਹੋਵੇ ਤੇ ਉਸਦੇ ਸਾਹਮਣੇ ਲੋਕਾਂ ਦੁਆਂਰਾ ਚੁਣੇ ਗਏ ਨੁਮਾਇੰਦਿਆਂ ਦੀਆਂ ਪੱਗਾਂ ਲਾਹੀਆਂ ਜਾਣ ਅਤੇ ਔਰਤਾਂ ਦੀਆਂ ਚੁੰਨੀਆਂ ਤੇ ਕੱਪੜੇ ਪਾੜ੍ਹੇ ਜਾਣ ਤਾਂ ਇਸਤੋਂ ਕਾਲਾ ਦਿਨ ਵਿਧਾਨ ਸਭਾ ਦੇ ਇਤਿਹਾਸ ‘ਚ ਕੋਈ ਹੋ ਈ ਨਹੀਂ ਸਕਦਾ।ਇਹਨਾਂ ਹੀ ਨਹੀਂ ਸਦਨ ਦੇ ਸਪੀਕਰ ਨੂੰ ਸਰਕਾਰ ਦਾ ਪਿੱਠੂ ਅਤੇ ਗੁੰਡਾ ਦੱਸਦਿਆਂ ਹਰਸਿਮਰਤ ਨੇ ਕਿਹਾ ਕਿ ਕਾਂਗਰਸ ਦੇ ਸਾਰੇ ਵਾਅਦੇ ਹੀ ਝੂਠੇ ਹਨ ਅਤੇ ਵਿਧਾਨ ਸਭਾ ਦਾ ਮਾਹੌਲ ਐਮਰਜੈਂਸੀ ਦੇ ਮਾਹੌਲ ਵਰਗਾ ਬੰਨ੍ਹ ਗਿਆ ਹੈ।ਹਰਸਿਮਰਤ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਉਹ ਝੂਠੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਅਤੇ ਕਿਸਾਨਾਂ ਦੀ ਭਿਖਾਰੀ ਨਾਲ ਤੁਲਨਾ ਕਰਨ ਵਾਲੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਬਰਖਾਸਤ ਕਰੇ।

Short URL:tvp http://bit.ly/2rIUeWj

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab