ਮਿਲਾਵਟੀ ਦੁੱਧ ਤੇ ਸਿਹਤ ਵਿਭਾਗ ਦੀ ਸਖਤੀ: ਦੋਧੀਆਂ ਨੂੰ ਰੋਕ ਰੋਕ ਭਰੇ...

ਮਿਲਾਵਟੀ ਦੁੱਧ ਤੇ ਸਿਹਤ ਵਿਭਾਗ ਦੀ ਸਖਤੀ: ਦੋਧੀਆਂ ਨੂੰ ਰੋਕ ਰੋਕ ਭਰੇ ਸੈਂਪਲ

SHARE

Jalandhar: ਤਸਵੀਰਾਂ ਬੋਲ ਰਹੀਆਂ ਹਨ … ਦੋਧੀਆਂ ਨੂੰ ਰੋਕ ਰੋਕ ਕੇ ਭਰੇ ਜਾ ਰਹੇ ਨੇ ਦੁੱਧ ਦੇ ਸੈਂਪਲ। ਮਿਲਾਵਟ ਖੋਰਾਂ ਖਿਲਾਫ ਸਿਹਤ ਵਿਭਾਗ ਕਾਫੀ ਸਖਤ ਨਜ਼ਰ ਆ ਰਿਹਾ ਹੈ। ਜਲੰਧਰ ਦੇ ਵੱਖ ਵੱਖ ਹਿੱਸਿਆਂ ‘ਚ ਨਾਕੇਬੰਦੀ ਕਰਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੋਧੀਆਂ ਨੂੰ ਰੋਕਿਆ ਗਿਆ ਤੇ ਉਹਨਾਂ ਵੱਲੋਂ ਦੁੱਧ ਦੇ ਸੈਂਪਲ ਭਰੇ ਗਏ। ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਮਿਲਾਵਟਖੋਰੀ ਰੋਕਣ ਲਈ ਉਹਨਾਂ ਵੱਲੋਂ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।

ਇਹ ਪੰਜਾਬ ਵਿਚ ਸਰਕਾਰ ਬਦਲਣ ਦਾ ਅਸਰ ਹੈ ਜਾਂ ਸਿਹਤ ਵਿਭਾਗ ਇਖਲਾਕੀ ਤੌਰ ਤੇ ਜਨਤਾ ਲਈ ਫ਼ਿਕਰਮੰਦ ਹੋ ਗਿਆ ਹੈ, ਕਿਹਾ ਨਹੀਂ ਜਾ ਸਕਦਾ!

Short URL:tvp http://bit.ly/2o1IfBi