ਹਨੀਪ੍ਰੀਤ ਦਾ ਹੋਵੇਗਾ ਲਾਈ ਡਿਟੈਕਟਰ ਟੈਸਟ

ਹਨੀਪ੍ਰੀਤ ਦਾ ਹੋਵੇਗਾ ਲਾਈ ਡਿਟੈਕਟਰ ਟੈਸਟ

SHARE

Bathinda: 39 ਦਿਨ ਫਰਾਰ ਰਹਿਣ ਮਗਰੋਂ ਪੁਲਿਸ ਦੇ ਹੱਥੇ ਚੜ੍ਹੀ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਦਾ ਛੇ ਦਿਨਾਂ ਦਾ ਰਿਮਾਂਡ ਪੁਲਿਸ ਹਰ ਕੀਮਤ ਭੁਣਾਉਨਾ ਚਾਹੁੰਦੀ ਏ, ਅੱਜ ਪੁਲਿਸ ਹਨੀਪ੍ਰੀਤ ਨੂੰ ਪੰਜਾਬ ਦੇ ਮਾਲਵਾ ਖੇਤਰ ਦੇ ਵੱਖ ਵੱਖ ਹਿੱਸਿਆਂ ‘ਚ ਲੈਕੇ ਗਈ, ਬਠਿੰਡਾ ‘ਚ ਇੱਕ ਘਰ ਅੰਦਰ ਲੈਕੇ ਗਈ ਜਿਸਨੂੰ ਹਨੀਪ੍ਰੀਤ ਨੇ ਪਹਿਚਾਨਣ ਤੋਂ ਹੀ ਮਨਾ ਕਰ ਦਿੱਤਾ, ਹੁਣ ਤੱਕ ਦੀ ਜਾਂਚ ‘ਚ ਹਨੀਪ੍ਰੀਤ ਕੁੱਝ ਵੀ ਉਗਲ ਨਹੀਂ ਰਹੀ ਅਤੇ ਗੱਲਾਂ ਦਬਾ ਰਹੀ ਏ ਜਿਸਤੋਂ ਪੁਲਿਸ ਹਰ ਹਾਲਤ ‘ਚ ਸੱਚ ਸਾਹਮਣੇ ਲਿਆਉਣਾ ਚਾਹੁੰਦੀ ਏ, ਪੁਲਿਸ ਸੂਤਰਾਂ ਪਾਸੋਂ ਖਬਰ ਇਹ ਵੀ ਸਾਹਮਣੇ ਆ ਰਹੀ ਏ ਕਿ ਹਨੀਪ੍ਰੀਤ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਪੁਲਿਸ ਮੂਡ ਬਣਾ ਰਹੀ ਏ ਤਾਂਜੋ ਬਾਬਾ ਰਾਮ ਰਹੀਮ ਦੇ ਕੇਸ ਨਾਲ ਜੁੜਿਆ ਹਰ ਸੱਚ ਸਾਹਮਣੇ ਆ ਜਾਵੇ, ਉਧਰ ਅਦਾਲਤ ਵੱਲੋਂ ਮਿਲੇ ਰਿਮਾਂਡ ਦਾ ਸਮਾਂ ਵੀ ਖਤਮ ਹੋ ਰਿਹਾ ਏ , ਸੂਚਨਾ ਇਹ ਵੀ ਹੈ ਕਿ ਪੁਲਿਸ ਅਦਾਲਤ ਪਾਸੋਂ ਕੁੱਝ ਹੋਰ ਦਿਨਾਂ ਦਾ ਰਿਮਾਂਡ ਮੰਗੇਗੀ। ਫਿਲਹਾਲ ਹੁਣ ਤੱਕ ਦੀ ਪੁਲਿਸ ਜਾਂਚ ‘ਚ ਕੁੱਝ ਵੱਡਾ ਖੁਲਾਸਾ ਨਹੀਂ ਹੋ ਸਕਿਆ ਏ

Short URL:tvp http://bit.ly/2kqgHrV

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab