Police ਨੇ ਲਿਆ ਆਪਣੇ ਹੀ ਚਹੇਤੇ Inspector Inderjit Singh ਦਾ 7...

Police ਨੇ ਲਿਆ ਆਪਣੇ ਹੀ ਚਹੇਤੇ Inspector Inderjit Singh ਦਾ 7 ਦਿਨਾਂ ਰਿਮਾਂਡ

SHARE

Mohali: ਨਸ਼ਾ ਤਸਕਰੀ ਤੇ ਅਸਲਾ ਰੱਖਣ ਦੇ ਦੋਸ਼ਾਂ ਤਹਿਤ ਫੜ੍ਹੇ ਗਏ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਬੀਤੀ ਰਾਤ ਕਰੀਬ 10 ਵਜਗੇ 15 ਮਿੰਟ ‘ਤੇ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ।ਕੋਰਟ ਵਲੋਂ ਇੰਦਰਜੀਤ ਨੂੰ 19 ਜੂਨ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦਰਅਸਲ ਪੁਲਿਸ ਵਲੋਂ ਇੰਸਪੈਕਟਰ ਇੰਦਰਜੀਤ ਸਿੰਘ ਨੂੰ 10 ਦਿਨ ਦੇ ਪੁਲਿਸ ਰਿਮਾਂਡ ‘ਤੇ ਰੱਖੇ ਜਾਣ ਦੀ ਅਪੀਲ ਕੀਤੀ ਗਈ ਸੀ ਪਰ ਕੋਰਟ ਵਲੋਂ ਇੰਦਰਜੀਤ ਸਿੰਘ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ।ਦੂਜੇ ਪਾਸੇ ਇੰਦਰਜੀਤ ਸਿੰਘ ਦੇ ਵਕੀਲ ਮਹਿੰਦਰ ਕੁਮਾਰ ਦਾ ਮੰਨਣਾ ਹੈ ਕਿ ਇੰਦਰਜੀਤ ਨੂੰ ਸਿਰਫ ਫਸਾਇਆ ਜਾ ਰਿਹਾ ਹੈ ਜਦਕਿ ਉਹ ਹਮੇਸ਼ਾ ਤੋਂ ਜਾਂਬਾਜ਼ ਪੁਲਿਸ ਵਾਲਾ ਰਿਹਾ ਹੈ। ਇਹਨਾਂ ਹੀ ਨਹੀਂ ਵਕੀਲ ਮੁਹਿੰਦਰ ਦਾ ਕਹਿਣਾ ਹੈ ਕਿ ਜਿਹੜ੍ਹੇ ਕਾਰਤੂਸ ਐਸ.ਟੀ.ਐਫ. ਸਟਾਫ ਨੇ ਬਰਾਮਦ ਕੀਤੇ ਹਨ ਉਹ ਉਸ ਕੋਲੋਂ ਨਹੀਂ ਮਿਲੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ 7 ਦਿਨਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਿਸ ਆਪਣੀ ਪੁੱਛ-ਗਿੱਛ ਵਿੱਚ ਕੀ ਕੀ ਖੁਲਾਸੇ ਕਰਦੀ ਹੈ।

Short URL:tvp http://bit.ly/2swcCW7

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab