Jaggi Johal ਤੇ Shooter Shera ਦੀ ਜਾਨ ਖ਼ਤਰੇ ‘ਚ !

Jaggi Johal ਤੇ Shooter Shera ਦੀ ਜਾਨ ਖ਼ਤਰੇ ‘ਚ !

SHARE

ਪੰਜਾਬ ‘ਚ ਹੋਈ ਹਿੰਦੂ ਆਗੂਆਂ ਦੀ ਟਾਰਗੇਟ ਕਿਲਿੰਗ ਦੇ ਦੋਸ਼ੀਆਂ ਦੀ ਜਾਨ ਖਤਰੇ ‘ਚ ਹੋਣ ਦੀ ਖਦਸ਼ਾ ਜ਼ਾਹਰ ਕਰਦਿਆਂ ਰਾਸ਼ਟਰੀ ਜਾਂਚ ਟੀਮ ਨੇ ਇਕ ਪਟੀਸ਼ਨ ਦਾਇਰ ਕੀਤੀ ਹੈ। ਦੋਸ਼ੀਆਂ ਨੂੰ ਸਖਤ ਸੁਰੱਖਿਆ ਹੇਠ ਸਪੈਸ਼ਲ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਸ ‘ਚ ਸ਼ੂਟਰ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ, ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਅਤੇ ਦਲਜੀਤ ਸਿੰਘ ਜਿੰਮੀ, ਪਹਾਡ਼ ਸਿੰਘ, ਅਨਿਲ ਉਰਫ ਕਾਲਾ ਅਤੇ ਗੈਂਗਸਟਰ ਧਰਮਿੰਦਰ ਗੁਗਨੀ ਸ਼ਾਮਲ ਸਨ। ਪਤਾ ਲੱਗਿਆ ਹੈ ਕਿ ਅਦਾਲਤ ‘ਚ ਸੁਣਵਾਈ ਦੌਰਾਨ ਜਾਂਚ ਟੀਮ ਵਲੋਂ ਇਕ ਪਟੀਸ਼ਨ ਲਾਈ ਗਈ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਪੰਜਾਬ ‘ਚ ਇਨ੍ਹਾਂ ਸਾਰੇ ਦੋਸ਼ੀਆਂ ਦੀ ਜਾਨ ਨੂੰ ਖਤਰਾ ਹੈ, ਇਸ ਲਈ ਇਨ੍ਹਾਂ ਨੂੰ ਦਿੱਲੀ ਸ਼ਿਫਟ ਕੀਤਾ ਜਾਵੇ। ਪੰਜਾਬ ‘ਚ ਉਨ੍ਹਾਂ ਦੀ ਸੁਰੱਖਿਆ ‘ਚ ਸੇਂਧ ਲੱਗ ਸਕਦੀ ਹੈ। ਦੋਸ਼ੀਆਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਟੀਸ਼ਨ ‘ਤੇ ਅਜੇ ਫੈਸਲਾ ਹੋਣਾ ਹੈ।

Short URL:tvp http://bit.ly/2EFkWbZ

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab