ਜੱਗੂ ਭਗਵਾਨਪੁਰੀਆ ਗੈਂਗ ਦਾ ਕਬੂਲਨਾਮਾ: ਭਲਵਾਨ ਨੂੰ ਮਾਰ ਕੇ ਨਿਭਾਈ ਯਾਰੀ

ਜੱਗੂ ਭਗਵਾਨਪੁਰੀਆ ਗੈਂਗ ਦਾ ਕਬੂਲਨਾਮਾ: ਭਲਵਾਨ ਨੂੰ ਮਾਰ ਕੇ ਨਿਭਾਈ ਯਾਰੀ

SHARE

ਅਮ੍ਰਿਤਸਰ ‘ਚ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦਾ ਕਤਲ ਜੱਗੂ ਭਗਵਾਨਪੁਰੀਆ ਗੈਂਗ ਵੱਲੋਂ ਕਬੂਲ ਕਰ ਲਿਆ ਗਿਆ ਹੈ। ਆਪਣੇ ਕਬੂਲਨਾਮੇ ਵਿਚ ਇਸ ਗੈਂਗ ਨੇ ਦੱਸਿਆ ਕਿ ਆਪਣੇ ਯਾਰ ਸੰਗਮ ਮਲਹੋਤਰਾ ਦੀ ਮੌਤ ਦਾ ਬਦਲਾ ਲੈਣ ਲਈ ਉਨ੍ਹਾਂ ਗੁਰਦੀਪ ਪਹਿਲਵਾਨ ਦਾ ਕਤਲ ਕੀਤਾ ਹੈ।  ਭਗਵਾਨਪੁਰੀਆ ਗੈਂਗ ਵੱਲੋਂ ਕੀਤੇ ਇਸ ਕਬੂਲਨਾਮੇ ਦੀ ਹਾਲੇ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ।  ਦੱਸਣਯੋਗ ਹੈ ਕਿ ਅੰਮ੍ਰਿਤਸਰ ‘ਚ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਨਾਲ ਸਨਸਨੀ ਫੈਲ ਗਈ ਸੀ।  ਕਾਤਲਾਂ ਨੇ ਗੁਰਦੀਪ ਪਹਿਲਵਾਨ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਦੀ ਗੈਂਗ ਵੱਲੋਂ ਫੇਸਬੁੱਕ ‘ਤੇ ਲਈ ਗਈ ਸੀ ਜਿਸਤੋਂ ਬਾਅਦ ਇਸ ਸਾਰੇ ਮਾਮਲੇ ਨੇ ਸਿਆਸੀ ਰੂਪ ਵੀ ਧਾਰ ਲਿਆ ਸੀ।

Short URL:tvp http://bit.ly/2MsiR4f

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab