ਅੱਧੀ ਰਾਤ ਨੂੰ ਜਲੰਧਰ ‘ਚ ਫੈਲੀ ਦਹਿਸ਼ਤ, ਪੁਲਿਸ ਤੇ ਫੌਜ ਨੇ ਮਾਲ...

ਅੱਧੀ ਰਾਤ ਨੂੰ ਜਲੰਧਰ ‘ਚ ਫੈਲੀ ਦਹਿਸ਼ਤ, ਪੁਲਿਸ ਤੇ ਫੌਜ ਨੇ ਮਾਲ ਨੂੰ ਪਾਇਆ ਘੇਰਾ

SHARE

ਜਲੰਧਰ ‘ਚ ਰਾਤ 12 ਵਜੇ ਤੋਂ ਬਾਅਦ ਰਾਤ ਇਕ ਮਾਲ ‘ਚ ਸ਼ੱਕੀ ਅੱਤਵਾਦੀਆਂ ਦੇ ਦਾਖਲ ਹੋਣ ਦੀ ਸੂਚਨਾ ਨਾਲ ਸ਼ਹਿਰ ‘ਚ ਦਹਿਸ਼ਤ ਫੈਲ ਗਈ। ਦੇਖਦਿਆਂ ਹੀ ਦੇਖਦਿਆਂ ਪੁਲਿਸ ਨੇ ਮਾਲ ਨੂੰ ਘੇਰਾ ਪਾ ਲਿਆ ਅਤੇ ਫੌਜ ਨੂੰ ਵੀ ਸ਼ੱਕੀ ਅੱਤਵਾਦੀਆਂ ਬਾਰੇ ਸੂਚਨਾ ਭੇਜ ਦਿੱਤੀ ਗਈ।  ਕੁਝ ਹੀ ਦੇਰ ‘ਚ ਫੌਜ ਦੀਆਂ ਗੱਡੀਆਂ ਵੀ ਮਾਲ ਦੇ ਬਾਹਰ ਪਹੁੰਚ ਗਈਆਂ ਅਤੇ ਆਲੇ-ਦੁਆਲੇ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਤੇ ਕਿਸੇ ਨੂੰ ਵੀ ਐੱਮ. ਬੀ. ਡੀ. ਮਾਲ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਗਈ।  ਇਸ ਦੌਰਾਨ ਮਾਲ ਦੇ ਅੰਦਰੋਂ ਰੁੱਕ ਰੁੱਕ ਕੇ ਫਾਇਰਿੰਗ ਦੀ ਆਵਾਜ਼ ਵੀ ਆਉਂਦੀ ਰਹੀ।  ਪਹਿਲਾਂ ਖ਼ਬਰ ਆਈ ਕਿ ਅੱਤਵਾਦੀਆਂ ਨੇ ਮਾਲ ਅੰਦਰ ਫਿਲਮ ਵੇਖ ਕੇ ਬਾਹਰ ਨਿਕਲੇ ਕੁਝ ਲੋਕਾਂ ਨੂੰ ਬੰਧਕ ਬਣਾ ਲਿਆ ਹੈ।  ਕਰੀਬ 2 ਘੰਟੇ ਤੋਂ ਬਾਅਦ ਜਾ ਕੇ ਪਤਾ ਲੱਗਾ ਕਿ ਇਹ ਪੁਲਿਸ ਅਤੇ ਫੌਜ ਦੀ ਸਾਂਝੀ ਮੌਕ ਡਰਿਲ ਸੀ।

Short URL:tvp http://bit.ly/2MHXD2D

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab