ਜਲੰਧਰੀਆਂ ਨੂੰ ਦੁੱਧ ਤੋਂ ਹੋ ਸਕਦੀ ਹੈ ਬੀਮਾਰੀ! 

ਜਲੰਧਰੀਆਂ ਨੂੰ ਦੁੱਧ ਤੋਂ ਹੋ ਸਕਦੀ ਹੈ ਬੀਮਾਰੀ! 

SHARE

ਜਲੰਧਰ (ਮਨਦੀਪ ਸਿੰਘ ਕਾਹਲੋਂ): ਇਨ੍ਹਾਂ ਮਰੇ ਹੋਏ ਪਸ਼ੂਆਂ ਦੀ ਗਿਣਤੀ ਸੋ ਤੋਂ ਵੀ ਜ਼ਿਆਦਾ ਹੈ ਅਤੇ ਇੱਕ ਸੋ ਤੋਂ ਵੀ ਜ਼ਿਆਦਾ ਮਰੇ ਹੋਏ ਇਹ ਪਸ਼ੂ ਜਲੰਧਰ ਦੇ ਜਮਸ਼ੇਰ ਇਲਾਕੇ ਤੋਂ ਹਨ। ਪਰੇਸ਼ਾਨੀ ਵੱਲੀ ਗੱਲ੍ਹ ਇਹ ਹੈ ਕਿ ਇਹ ਪਸ਼ੂਆਂ ਪਿਛਲੇ ਇੱਕ ਹਫਤੇ ਤੋਂ ਇਸੇ ਤਰ੍ਹਾਂ ਪਏ ਹੋਏ ਹਨ। ਉੱਪਰੋਂ ਬਰਸਾਤ ਕਾਰਣ ਇਨ੍ਹਾਂ ਦੇ ਸਰੀਰ ਬੂਰੀ ਤਰ੍ਹਾਂ ਗਲ੍ਹ ਸੜ੍ਹ ਗਏ ਹਨ ਜਿਸਨਾਲ ਇਲਾਕੇ ‘ਚ ਬਦਬੂ ਫੈਲੀ ਹੋਈ ਹੈ ਅਤੇ ਨਾਲ ਹੀ ਭਿਅੰਕਰ ਬੀਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਦਰਅਸਲ ਚਮੜਾ ਕਾਰੋਬਾਰੀਆਂ ਦੀ ਜੀਐਸਟੀ ਦੇ ਵਿਰੋਧ ‘ਚ ਜਾਰੀ ਹੜਤਾਲ ਕਾਰਣ ਡੇਅਰੀ ਫਾਰਮ ਤੋਂ ਮਰੇ ਹੋਏ ਜਾਨਵਰ ਨਹੀਂ ਚੁੱਕੇ ਜਾ ਰਹੇ।
ਚਿੰਤਾ ਵਾਲੀ ਗੱਲ੍ਹ ਇਹ ਹੈ ਕਿ ਲਗਭਗ ਸਾਰੇ ਜਲੰਧਰ ਨੂੰ ਦੁੱਧ ਜਮਸ਼ੇਰ ਇਲਾਕੇ ਤੋਂ ਹੀ ਸਪਲਾਈ ਕੀਤਾ ਜਾਂਦਾ ਹੈ। ਜਮਸ਼ੇਰ ਦੇ ਹਾਲਾਤਾਂ ਨਾਲ ਫੈਲਣ ਵਾਲੀ ਬੀਮਾਰੀ ਦੁੱਧ ਖਰਾਬ ਕਰ ਸਕਦੀ ਹੈ ਜਿਸਦਾ ਜਲੰਧਰੀਆਂ ਦੀ ਸਿਹਤ ‘ਤੇ ਪ੍ਰਭਾਵ ਪੈ ਸਕਦਾ ਹੈ।
ਜਲ਼ੰਧਰ ਦਾ ਪ੍ਰਸ਼ਾਸਨ ਵੀ ਇਸ ਵੱਲ੍ਹ ਕੋਈ ਗੰਭੀਰਤਾ ਨਹੀਂ ਵਿਖਾ ਰਿਹਾ ਅਤੇ ਚਮੜਾ ਕਾਰੋਬਾਰੀਆਂ ਦੀ ਹੜਤਾਲ ਵੀ ਵੱਧਣ ਦੇ ਰੋਹ ‘ਚ ਨਜ਼ਰ ਆ ਰਹੀ ਹੈ। ਅਜਿਹੇ ‘ਚ ਇਸਦਾ ਸਿੱਧਾ ਪ੍ਰਭਾਵ ਲੋਕਾਂ ਦੀ ਸਿਹਤ ‘ਤੇ ਪੈ ਸਕਦਾ ਹੈ। ਜ਼ਰੂਰਤ ਹੈ ਹਾਲਾਤ ਵਿਗੜਨ ਨਾਲੋਂ ਪਹਿਲਾਂ ਹੀ ਸੰਭਾਲਣ ਦੀ ਤਾਂਜੋ ਕੋਈ ਵੱਡਾ ਨੁਕਸਾਨ ਨਾ ਹੋ ਜਾਵੇ।

Short URL:tvp http://bit.ly/2tPXGTo

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab