ਸੁਖਬੀਰ ਬਾਦਲ ਦੀ ਗੱਲ੍ਹ ਮੰਨੇ ਸੀ.ਐਮ. ਕੈਪਟਨ: ਖਹਿਰਾ

ਸੁਖਬੀਰ ਬਾਦਲ ਦੀ ਗੱਲ੍ਹ ਮੰਨੇ ਸੀ.ਐਮ. ਕੈਪਟਨ: ਖਹਿਰਾ

ਵਾਈਟ ਪੇਪਰ ਜਾਰੀ ਕਰਕੇ ਬਿਜਲੀ ਦਾ ਦਿਓ ਹਿਸਾਬ: ਖਹਿਰਾ

SHARE

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਹੈ। ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਬਿਜਲੀ ਸਰਪਲੱਸ ਦਾ ਰੌਲਾ ਪਾਉਂਦਾ ਸੀ ਤੇ ਉਸ ਸੁਖਬੀਰ ਬਾਦਲ ਦੀ ਗੱਲ੍ਹ ਨੂੰ ਮਜਾਕ ਕਹਿਣ ਵਾਲੇ ਕੈਪਟਨ ਹੁਣ ਖੁਦ ਮੰਨ ਗਏ ਕਿ ਪੰਜਾਬ ਅੰਦਰ ਬਿਜਲੀ ਸਰਪਲੱਸ ਹੈ। ਖਹਿਰਾ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਹਰ ਖੇਤਰ ‘ਚ ੨੪ ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਫਿਰ ਕੈਪਟਨ ਸਰਕਾਰ ਪਾਕਿਸਤਾਨ ਜਾਂ ਨੇਪਾਲ ਨੂੰ ਬਿਜਲੀ ਵੇਚਣ ਦੀ ਗੱਲ੍ਹ ਕਰੇ। ਖਹਿਰਾ ਮੁਤਾਬਕ ਪੰਜਾਬ ਦੇ ਖਾਲੀ ਖਜਾਨੇ ਨੂੰ ਭਰਨ ਲਈ ਕੈਪਟਨ ਵੱਲੋਂ ਇਹ ਕੌਝੀ ਚਾਲ ਚੱਲੀ ਗਈ ਹੈ ਤੇ ਇਸ ਚਾਲ ਰਾਹੀਂ ਉਹ ਪਾਕਿਸਤਾਨ ਨਾਲ ਆਪਣੇ ਨਿਜੀ ਸਬੰਧਾਂ ਨੂੰ ਮਜਬੂਤ ਕਰਨਾ ਚਾਹੁੰਦੇ ਹਨ।

Short URL:tvp http://bit.ly/2pLNOVU

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab