ਸੀਸੀਟੀਵੀ ‘ਚ ਕੈਦ ਹੋਇਆ ਲੁਧਿਆਣਾ ਦਾ ਚੋਰ

ਸੀਸੀਟੀਵੀ ‘ਚ ਕੈਦ ਹੋਇਆ ਲੁਧਿਆਣਾ ਦਾ ਚੋਰ

SHARE

26 ਜਨਵਰੀ ਕਾਰਨ ਪੂਰੇ ਪੰਜਾਬ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਏ ਅਤੇ ਪੁਲਿਸ ਵੀ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਏ ਪਰ ਇਸਦੇ ਬਾਵਜੂਦ ਚੋਰੀਆਂ ਅਤੇ ਲੁੱਟਾਂ ਖੋਹਾਂ ਦਾ ਸਿਲਸਿਲਾ ਜਾਰੀ ਏ।  ਬੀਤੀ ਰਾਤ ਲੁਧਿਆਣਾ ਵਿਖੇ ਇਕ ਚੋਰ ਡ੍ਰਾਈਫਰੂਟ ਦੀ ਦੁਕਾਨ ਤੋਂ ਹਜ਼ਾਰਾਂ ਰੁਪਏ ਉਡਾਉਣ ਵਿਚ ਸਫਲ ਰਿਹਾ।  ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਏ।  ਦੱਸਿਆ ਜਾ ਰਿਹਾ ਏ ਕਿ ਚੋਰ ਇਸ ਦੁਕਾਨ ਦੇ ਅੰਦਰ ਹੀ ਲੁਕਿਆ ਹੋਇਆ ਸੀ।  ਜਦੋ ਮਾਲਕ ਦੁਕਾਨ ਬੰਦ ਕਰਕੇ ਘਰ ਗਏ ਤਾਂ ਇਸਨੇ ਗੱਲੇ ਅਤੇ ਤਿਜ਼ੋਰੀ ‘ਤੇ ਹੱਥ ਸਾਫ ਕਰ ਦਿੱਤਾ ਅਤੇ ਫਿਰ ਬੜੇ ਅਰਾਮ ਨਾਲ ਦੁਕਾਨ ਦੀ ਛੱਤ ਦਾ ਦਰਵਾਜ਼ਾ ਖੋਲ੍ਹ ਫਰਾਰ ਹੋ ਗਿਆ।  ਦੁਕਾਨ ਮਾਲਕ ਵਲੋਂ ਇਸ ਵਾਰਦਾਤ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਏ, ਜਿਸ ਤੋਂ ਬਾਅਦ ਪੁਲਿਸ ਸੀਸੀਟੀਵੀ ਦੀਆਂ ਤਸਵੀਰਾਂ ਦੇ ਅਧਾਰ ‘ਤੇ ਚੋਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਏ।

Short URL:tvp http://bit.ly/2BsAIBn

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab