ਮਰਸੀਡੀਜ਼ ਤੋਂ ਵੀ ਸ਼ਾਨਦਾਰ ਭੂੰਡ ਵੇਖ ਕੇ ਹੋ ਜਾਓਗੇ ਹੈਰਾਨ

ਮਰਸੀਡੀਜ਼ ਤੋਂ ਵੀ ਸ਼ਾਨਦਾਰ ਭੂੰਡ ਵੇਖ ਕੇ ਹੋ ਜਾਓਗੇ ਹੈਰਾਨ

SHARE

ਦੁਨੀਆ ਭਰ ਵਿੱਚ ਪੰਜਾਬੀ ਆਪਣੇ ਵੱਖਰੇ ਸ਼ੌਕ ਰੱਖਣ ਲਈ ਜਾਣੇ ਜਾਂਦੇ ਹਨ। ਸਮਰਾਲਾ ਹਲਕੇ ਦੇ ਪਿੰਡ ਅਜਲੋਦ ਦੇ ਨੌਜਵਾਨ ਸਿਮਰਨਜੀਤ ਸਿੰਘ ਨੇ ਆਪਣੇ ਸਵਰਗਵਾਸੀ ਪਿਤਾ ਦੇ ਟੈਂਪੂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਨਵਾਂ ਰੂਪ ਦੇ ਦਿੱਤਾ ਹੈ। ਟੈਂਪੂ ਵਿੱਚ ਸਟਾਈਲਿਸ਼ ਸੀਟਾਂ ਤੇ ਟਾਇਰ ਲਾਏ ਗਏ ਹਨ। ਇਸ ਟੈਂਪੂ ਵਿਚ ਏਅਰਕੰਡੀਸ਼ਨਰ ਦੇ ਨਾਲ-ਨਾਲ ਮਨੋਰੰਜਨ ਲਈ ਐੱਲ.ਸੀ.ਡੀ. ਵੀ ਲਾਈ ਗਈ ਹੈ। ਹਰ ਕੋਈ ਇਸ ਟੈਂਪੂ ਨੂੰ ਦੇਖਦਾ ਹੀ ਰਹਿ ਜਾਂਦਾ ਹੈ। ਪਿਤਾ ਦੀ ਨਿਸ਼ਾਨੀ ਨੂੰ ਸਿਮਰਨਜੀਤ ਨੇ ਇੱਕ ਵਿਰਾਸਤ ਵਾਂਗ ਸੰਭਾਲ ਕੇ ਰੱਖਿਆ ਹੈ।  ਸਿਮਰਨਜੀਤ ਬੀਏ ਪਾਸ ਹੈ।  ਉਸ ਮੁਤਾਬਕ ਇਹ ਟੈਂਪੂ ਉਸ ਦੇ ਪਿਤਾ ਦੀ ਨਿਸ਼ਾਨੀ ਹੈ ਜਿਸ ਨੂੰ ਉਹ ਹਮੇਸ਼ਾ ਸੰਭਾਲ਼ ਦੇ ਰੱਖੇਗਾ। ਟੈਂਪੂ ਵਿੱਚ ਸਵਾਰੀ ਲਈ ਹਰ ਤਰ੍ਹਾਂ ਦੀ ਸਹੂਲਤ ਦਾ ਖ਼ਿਆਲ ਰੱਖਿਆ ਗਿਆ ਹੈ।

Short URL:tvp http://bit.ly/2sR8YES

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab