ਪੰਜਾਬ ‘ਚ ਕਿਸੇ ਕਿਸਾਨ ਨੇ ਨਹੀਂ ਕੀਤੀ ਖ਼ੁਦਕੁਸ਼ੀ, ਮੋਦੀ ਦੀ ਮੰਤਰੀ ਦਾ...

ਪੰਜਾਬ ‘ਚ ਕਿਸੇ ਕਿਸਾਨ ਨੇ ਨਹੀਂ ਕੀਤੀ ਖ਼ੁਦਕੁਸ਼ੀ, ਮੋਦੀ ਦੀ ਮੰਤਰੀ ਦਾ ਦਾਅਵਾ

SHARE

ਪੰਜਾਬ ਸਮੇਤ ਦੇਸ਼ ਭਰ ‘ਚ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ, ਪਰ ਮੋਦੀ ਸਰਕਾਰ ਦੀ ਮੰਨੀਏ ਤਾਂ ਕਿਸਾਨ ਹੁਣ ਪਹਿਲਾਂ ਨਾਲੋਂ ਵਧੇਰੇ ਖੁਸ਼ਹਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਵਲੋਂ ਆਤਮਹੱਤਿਆ ਨਹੀਂ ਕੀਤੀ ਜਾ ਰਹੀ। ਇਹ ਦਾਅਵਾ ਕੀਤਾ ਹੈ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਾ ਰਾਜ ਨੇ, ਜੋ ਹੁਸ਼ਿਆਰਪੁਰ ਵਿਖੇ ਇਕ ਕਿਸਾਨ ਸੰਮੇਲਨ ‘ਚ ਭਾਗ ਲੈਣ ਲਈ ਭਾਜਪਾ ਆਗੂ ਵਿਜੈ ਸਾਂਪਲਾ ਦੇ ਨਾਲ ਪਹੁੰਚੇ ਸਨ। ਇਥੇ ਕ੍ਰਿਸ਼ਨਾ ਰਾਜ ਵਲੋਂ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ।  ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ‘ਚ ਇਕ ਦੋ ਸਿਫ਼ਾਰਿਸ਼ਾਂ ਨੂੰ ਛੱਡ ਕੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਪੂਰੀ ਤਰਾਂ ਲਾਗੂ ਕੀਤੀ ਜਾ ਚੁੱਕੀ ਹੈ। ਕਿਸਾਨ ਪਹਿਲਾਂ ਨਾਲੋਂ ਜ਼ਿਆਦਾ ਖੁਸ਼ਹਾਲ ਹੋਏ ਹਨ ਅਤੇ ਪੰਜਾਬ ਵਿਚ ਕਿਸੇ ਵੀ ਕਿਸਾਨ ਵੱਲੋਂ ਆਤਮਹੱਤਿਆ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸਿਰਫ ਮੋਦੀ ਨੂੰ ਬਦਨਾਮ ਕਰਨ ਲਈ ਝੂਠੀਆਂ ਅਫਵਾਹਾਂ ਫੈਲਾ ਰਹੀਆਂ ਹਨ।

Short URL:tvp http://bit.ly/2Miz8Zh

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab