ਮੋਗਾ ਦੀ ਹਰਮਨ ਦੇ ਜਲਵੇ ਤੋਂ ਬਾਅਦ ਭਾਰਤੀ Team ਪਹੁੰਚੀ World Cup...

ਮੋਗਾ ਦੀ ਹਰਮਨ ਦੇ ਜਲਵੇ ਤੋਂ ਬਾਅਦ ਭਾਰਤੀ Team ਪਹੁੰਚੀ World Cup ਦੇ Final ‘ਚ

SHARE

ਮੋਗਾ: ਆਈ.ਸੀ.ਸੀ. ਵੁਮਨ ਕ੍ਰਿਕਟ ਵਰਲਡ ਕੱੱਪ ਲੀਗ ਦੇ ਮੈਚ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਟੀਮ ਦਾ ਮਾਣ ਵਧਾਉਣ ਵਾਲੀ ਮੋਗਾ ਦੀ ਹਰਮਨ ਕੌਰ ਦੇ ਘਰ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।ਹਰਮਨ ਕੌਰ ਨੇ ਬੀਤੀ ਰਾਤ ਆਸਟਰੇਲੀਆਂ ਟੀਮ ਨਾਲ ਮੈਚ ਵਿੱਚ ੧੧੫ ਬਾਲਾਂ ਵਿੱਚ ੧੭੧ ਦੌੜਾਂ ਬਣਾਈਆਂ ਜਿਸਤੋਂ ਬਾਅਦ ਭਾਰਤ ਦੀ ਵੇਮੈਨ ਕ੍ਰਿਕੇਟ ਟੀਮ ਫਾਈਨਲ ਵਿੱਚ ਆਪਣੀ ਜਗਾਹ ਬਣਾਉਣ ਵਿੱਚ ਕਾਮਯਾਬ ਰਹੀ।ਇਸ ਮੌਕੇ ‘ਤੇ ਹਰਮਨ ਦੇ ਪਰਿਵਾਰਕ ਮੈਂਬਰ ਬੇਹੱਦ ਖੁਸ਼ ਹਨ ਅਤੇ ਲੋਕ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਵਧਾਈ ਦਿੱਤੀ। ਹਰਮਨ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਨੂੰ ਹਰਮਨ ਦੇ ਖੇਡਦਿਆਂ ਇੰਝ ਲੱਗ ਰਿਹਾ ਸੀ ਜਿਵੇਂ ਕਪਿਲ ਦੇਵ ਖੇਡ ਰਹੇ ਹੋਣ।ਹਰਮਨ ਦੇ ਪਿਤਾ ਹਰਮੰਦਰ ਸਿੰਘ ਦਾ ਮੰਨਣਾ ਹੈ ਕਿ ਹਰਮਨ ਫਾਈਨਲ ਵਿੱਚ ਵੀ ਇਹਦਾਂ ਹੀ ਖੇਡੇਗੀ ਅਤੇ ਵਰਲਡ ਕੱਪ ਭਾਰਤ ਹੀ ਜਿੱਤੇਗਾ।

Short URL:tvp http://bit.ly/2gPmXHM