ਓਂਟਾਰੀਓ ਦੇ ਨਵੇਂ ਪ੍ਰੀਮੀਅਰ ਲਈ ਕੀ ਹੈ ਸਹੁੰ ਚੁੱਕਣ ਤੋਂ ਵੀ ਜਰੂਰੀ

ਓਂਟਾਰੀਓ ਦੇ ਨਵੇਂ ਪ੍ਰੀਮੀਅਰ ਲਈ ਕੀ ਹੈ ਸਹੁੰ ਚੁੱਕਣ ਤੋਂ ਵੀ ਜਰੂਰੀ

SHARE

Toronto: ਓਂਟਾਰੀਓ ਦੇ ਪ੍ਰੀਮੀਅਰ ਬਣਦੇ ਸਾਰ ਡਗ ਫਰਡ ਨੇ ਸਭ ਤੋਂ ਪਹਿਲਾਂ ਨਾਫਟਾ ਸੰਧੀ ’ਤੇ ਕੰਮ ਕਰਨ ਦੀ ਗੱਲ ਕਹੀ ਹੈ। ਡਗ ਫਰਡ ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਦਾ ਮੁੱਖ ਤੇ ਪਹਿਲਾ ਟੀਚਾ ਨਾਫਟਾ ਸੰਧੀ ਹੋਵੇਗੀ। ਜਿਸਨੂੰ ਖ਼ਤਮ ਕਰਨ ਦੀ ਗੱਲ ਅਮਰੀਕਾ ਵੱਲੋਂ ਕਹੀ ਜਾ ਚੁੱਕੀ ਹੈ। ਇਸ ਸਬੰਧੀ ਓਂਟਾਰੀਓ ਸਰਕਾਰ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਪ੍ਰੀਮੀਅਰ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਵਪਾਰਕ ਰਿਸ਼ਤਿਆਂ ’ਚ ਆਇਆ ਬਦਲਾਅ ਓਂਟਾਰੀਓ ਦੀ ਆਰਥਿਕ ਸਥਿਤੀ ’ਤੇ ਕਾਫ਼ੀ ਜ਼ਿਆਦਾ ਪ੍ਰਭਾਵ ਪਾਵੇਗਾ।
ਬੁੱਧਵਾਰ ਸਵੇਰੇ ਕੁਈਨਸ ਪਾਰਕ ’ਚ ਨਾਫਟਾ ਸਬੰਧੀ ਅਮੀਰੀਕੀ ਪ੍ਰਸਾਸ਼ਨ, ਵਪਾਰਕ ਅਦਾਰੇ ਦੇ ਅਧਿਕਾਰੀ ਤੇ ਓਂਟਾਰੀਓ ਸਰਕਾਰ ਦੇ ਕੁਝ ਮੈਂਬਰ ਬੈਠਕ ਕਰ ਰਹੇ ਹਨ। ਜਿਸਤੋਂ ਬਾਅਦ ਵੀਰਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਕਰਿਸਟੀਆ ਫਰੀਲੈਂਡ ਤੇ ਅਮਰੀਕਾ ’ਚ ਕੈਨੇਡਾ ਦੇ ਸਫ਼ੀਰ ਡੈਵਿਡ ਟੋਰਾਂਟੋ ’ਚ ਬੈਠਕ ਕਰਨਗੇ।

ਡਗ ਫਰਡ ਨੇ ਸਾਫ਼ ਕੀਤਾ ਹੈ ਕਿ ਉਹ ਸਰਹੱਦੀ ਵਪਾਰ ਸਬੰਧੀ ਫ਼ੈਸਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ, ਤੇ ਉਨ੍ਹਾਂ ਦੀ ਮੁੱਖ ਜਿੰਮੇਵਾਰੀ ਓਂਟਾਰੀਓ ’ਚ ਰੋਜ਼ਗਾਰ ਨੂੰ ਵਧਾਉਣ ਦੀ ਹੈ। ਖਾਸਕਰ ਐਲੁਮੀਨੀਅਮ ਤੇ ਸਟੀਲ ਨਾਲ ਜੁੜੇ ਕਾਮਿਆਂ ਦਾ ਰੋਜ਼ਗਾਰ ਬਚਾਇਆ ਜਾਵੇਗਾ।

ਡਗ ਫਰਡ ਦੀ ਸਰਕਾਰ 29 ਜੂਨ ਤੱਕ ਸਹੁੰ ਚੁੱਕ ਸਮਾਗਮ ਨਹੀਂ ਕਰੇਗੀ। ਇਸ ਸਮੇਂ ਮੁੱਖ ਮੰਤਵ ਨਾਫਟਾ ਨਾਲ ਜੁੜੀ ਸਥਿਤੀ ਨੂੰ ਕਾਬੂ ’ਚ ਲਿਆਉਣਾ ਹੀ ਹੈ। ਜਿਸ ਲਈ ਡਗ ਫਰਡ ਦਾ ਮੰਨਣਾ ਹੈ ਕਿ ਇਸੇ ਕੰਮ ਨੂੰ ਜਲਦ ਤੋਂ ਜਲਦ ਕੀਤਾ ਜਾਵੇ।
ਜਿਕਰਯੋਗ ਹੈ ਕਿ ਓਂਟਾਰੀਓ ਤੋਂ ਕਰੀਬ 80 ਫ਼ੀਸਦ ਨਿਰਯਾਤ ਅਮਰੀਕਾ ਨਾਲ ਹੀ ਹੁੰਦਾ ਹੈ। ਇਸੇ ਲਈ ਓਂਟਾਰੀਓ ਸੂਬਾ ਅਮਰੀਕਾ ਨਾਲ ਵਪਾਰ ਕਰਨ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਆਉਂਦਾ ਹੈ।
ਕੀ ਹੈ ਨਾਫਟਾ ?
ਨਾਫਟਾ ਯਾਨੀ ਨਾਰਥ ਅਮਰੀਕਨ ਫਰੀ ਟਰੇਡ ਐਗਰੀਮੈਂਟ ਉਹ ਸੰਧੀ ਹੈ ਜਿਸ ਮੁਤਾਬਕ ਅਮਰੀਕਾ ਨਾਲ ਸਰਹੱਦੀ ਵਪਾਰ ਲਈ ਟੈਕਸ ਨਹੀਂ ਲੱਗੇਗਾ। ਇਹ ਸੰਧੀ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵਿਚਾਲੇ ਹੈ। ਜਿਸਨੂੰ ਹੁਣ ਟਰੰਪ ਪ੍ਰਸਾਸ਼ਨ ਖ਼ਤਮ ਕਰਨ ’ਤੇ ਲੱਗਿਆ ਹੋਇਆ ਹੈ।

Short URL:tvp http://bit.ly/2JGyCmv

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab