ਨਾਮਧਾਰੀ ਸੰਪਰਦਾ ਦੇ ਮੁਖੀ ਨੇ ਸਮੁੱਚੇ ਸਿੱਖ ਪੰਥ ਨੂੰ ਕੀਤੀ ਬੇਨਤੀ

ਨਾਮਧਾਰੀ ਸੰਪਰਦਾ ਦੇ ਮੁਖੀ ਨੇ ਸਮੁੱਚੇ ਸਿੱਖ ਪੰਥ ਨੂੰ ਕੀਤੀ ਬੇਨਤੀ

SHARE

ਅਮ੍ਰਿਤਸਰ: ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਸਮੁੱਚੇ ਸਿੱਖ ਪੰਥ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਮਤਭੇਤ ਭੁਲਾਕੇ ਆਪਚ ‘ਚ ਇਕੱਠੇ ਹੋ ਜਾਵੋ ਅਤੇ ਸਤਿਗੁਰੂ ਨਾਨਕ ਜੀ ਦਾ ਸਾਰੀ ਦੁਨੀਆ ‘ਚ ਪ੍ਰਚਾਰ ਕਰੋ। ਦੱਸਣਯੋਗ ਹੈ ਕਿ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਠਾਕੁਰ ਦਲੀਪ ਸਿੰਘ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹੋਏ ਸਨ ਜਿੱਥੇ ਉਨ੍ਹਾਂ ਨੇ ਜੂਠੇ ਬਰਤਨ ਅਤੇ ਸੰਗਤਾਂ ਦੇ ਜੋੜੇ ਸਾਫ ਕਰਨ ਦੀ ਸੇਵਾ ਵੀ ਅਦਾ ਕੀਤੀ।

Short URL:tvp http://bit.ly/2wERBXQ