ਮਾਂ ਦੇ ਅੰਤਿਮ ਸਸਕਾਰ ਮਗਰੋਂ ਪੁੱਤ ਨੇ ਕੀਤੀ ਪਾਵਨ ਗ੍ਰੰਥ ਦੀ ਬੇਅਦਬੀ

ਮਾਂ ਦੇ ਅੰਤਿਮ ਸਸਕਾਰ ਮਗਰੋਂ ਪੁੱਤ ਨੇ ਕੀਤੀ ਪਾਵਨ ਗ੍ਰੰਥ ਦੀ ਬੇਅਦਬੀ

SHARE

ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।  ਬਲਾਚੌਰ ਦੇ ਪਿੰਡ ਬਿਛੋੜੀ ‘ਚ ਇਕ ਵਿਅਕਤੀ ਨੇ ਸਭ ਹੱਦਾਂ ਪਾਰ ਕਰ ਦਿੱਤੀਆਂ।  ਗੁਰੂਘਰ ਦੇ ਸੀਸੀਟੀਵੀ ਕੈਮਰੇ ‘ਚ ਕੈਦ ਤਸਵੀਰਾਂ ਮੁਤਾਬਿਕ ਪਹਿਲਾਂ ਨੌਜਵਾਨ ਨੇ ਤੀਰ ਨਾਲ ਪਾਵਨ ਗ੍ਰੰਥ ‘ਤੇ ਵਾਰ ਕੀਤੇ ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਪਾੜੇ।  ਗੁਰੂ ਸਾਹਿਬ ਦੀ ਬੇਅਦਬੀ ਕਰਨ ਮਗਰੋਂ ਵਿਅਕਤੀ ਗੁਰੂਘਰ ‘ਚ ਹੀ ਆਪਣੇ ਕਪੜੇ ਉਤਾਰਨ ਲੱਗ ਪਿਆ ਤੇ ਪੂਰਨ ਤੌਰ ਤੇ ਨੰਗਾ ਹੋਕੇ ਲੇਟ ਗਿਆ।  ਇਹ ਵਿਅਕਤੀ ਪਿੰਡ ਦਾ ਹੀ ਦੱਸਿਆ ਜਾ ਰਿਹਾ ਹੈ ਜਿਸਦਾ ਨਾਮ ਜਗਜੀਤ ਸਿੰਘ ਜੱਗੀ ਹੈ।  ਜੱਗੀ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ ਤੇ ਆਪਣੀ ਮਾਂ ਦੇ ਅੰਤਿਮ ਸਸਕਾਰ ਤੋਂ ਤੁਰੰਤ ਬਾਅਦ ਜੱਗੀ ਗੁਰੂਘਰ ਪਹੁੰਚਿਆ ਜਿੱਥੇ ਉਸਨੇ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ।  ਪਿੰਡ ਵਾਸੀਆਂ ਨੇ ਜੱਗੀ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।  ਸੂਚਨਾ ਮਿਲਦੇ ਹੀ ਪੁਲਿਸ ਦੇ ਆਲਾ ਅਧਿਕਾਰੀ ਮੌਕੇ ਤੇ ਪੁੱਜੇ।  ਪੁਲਿਸ ਨੇ ਦੋਸ਼ੀ ਖਿਲਾਫ਼ ਧਾਰਾ 295ਏ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Short URL:tvp http://bit.ly/2JKWCEI

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab